ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲੰਡੇ ਵਿਖੇ ਵੰਡੀਆਂ ਵਰਦੀਆਂ 

ਮੋਗਾ/ ਸਮਾਲਸਰ/ ਭਲੂਰ/  (ਬੇਅੰਤ ਗਿੱਲ)-ਇੱਥੇ ਪਿੰਡ ਲੰਡੇ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਚ ਵਰਦੀਆਂ ਵੰਡੀਆਂ ਗਈਆਂ।  ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਲੰਡੇ ਦੇ ਸਕੂਲ ਮੁਖੀ ਜੋਯਤੀ ਨਾਗਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਭੇਜੀਆਂ ਵਰਦੀਆਂ ਵੰਡੀਆ ਗਈਆਂ। ਇਸ ਮੌਕੇ ਪਹਿਲੀ ਜਮਾਤ ਤੋਂ ਲੈਕੇ ਪੰਜਵੀਂ ਕਲਾਸ ਤੱਕ ਹਰ ਬੱਚੇ ਨੂੰ ਬੂਟ, ਜੁਰਾਬਾਂ, ਕਮੀਜ਼, ਕੋਟੀਆਂ ਦਿੱਤੀਆਂ ਗਈਆਂ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਲੈਕਚਰਾਰ ਸੁਖਦੇਵ ਸਿੰੰਘ ਬਰਾੜ ਰੋਡੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਰ ਬੱਚੇ ਤੱਕ ਮੁਫਤ ਸਿੱਖਿਆ, ਵਰਦੀਆਂ, ਕਿਤਾਬਾਂ ਆਦਿ ਦੇਣ ਲਈ ਆਪਣੇ ਵਾਅਦਿਆਂ ‘ਤੇ ਪੂਰਾ ਉਤਰੇਗੀ। ਉਨ੍ਹਾ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਹੜ੍ਹਾਂ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਹੋਏ ਨੁਕਸਾਨ ਦਾ ਜਲਦੀ ਹੀ ਹੱਲ ਕੱਢਣ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian woman who fell off Singapore cruise ship is dead, says son
Next article“ਸੰਚਾਰ ਕ੍ਰਾਂਤੀ ਦੇ ਮੋਢੀ ਅਲੈਗਜ਼ੈਂਡਰ ਗ੍ਰਹਾਮ ਬੈਲ”