HOME 100 ਮੀਲ ਦੀ ਰਫ਼ਤਾਰ ਨਾਲ ਦੋ ਔਰਤਾਂ ਨੂੰ ਕੁਚਲਣ ਵਾਲੇ ਡਰਾਈਵਰ ਨੂੰ...

100 ਮੀਲ ਦੀ ਰਫ਼ਤਾਰ ਨਾਲ ਦੋ ਔਰਤਾਂ ਨੂੰ ਕੁਚਲਣ ਵਾਲੇ ਡਰਾਈਵਰ ਨੂੰ 15 ਸਾਲ ਦੀ ਕੈਦ

14
ਸੜਕ ਹਾਦਸੇ ਵਿੱਚ ਮਾਰੇ ਗਏ ਐਨ.ਐਚ.ਐਸ. ਡਾਕਟਰ ਡਾ. ਹਬੀਬਾ ਹਾਜਾਲੀ (ਉੱਪਰ) ਅਤੇ ਚਾਰ ਬੱਚਿਆਂ ਦੀ ਮਾਂ ਲੀਸਾ ਵੈਬਰ, ਜੋ ਇਕ ਅਜਨਬੀ ਦੀ ਮਦਦ ਕਰਨ ਲਈ ਰੁਕੀ ਸੀ।
ਐਮ-20 ਮੋਟਰਵੇਅ ‘ਤੇ ਤੇਜ਼ ਰਫ਼ਤਾਰ ਬੀ.ਐੱਮ.ਡਬਲਿਊ. ਨਾਲ ਦੋ ਔਰਤਾਂ ਦੀ ਮੌਤ ਅਤੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਵਾਲਾ ਬਿਲਾਲ ਤਾਹਿਰ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਇੰਗਲੈਡ ਦੇ ਕੈਂਟ ਇਲਾਕੇ ਦੀ ਐਮ-20 ਮੋਟਰਵੇਅ ‘ਤੇ ਭਾਰੀ ਮੀਂਹ ਦੌਰਾਨ ਕਰੀਬ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬੀ.ਐੱਮ.ਡਬਲਿਊ. ਚਲਾ ਕੇ ਐਨ.ਐਚ.ਐਸ. ਦੀ ਡਾਕਟਰ ਹਬੀਬਾ ਹਾਜਾਲੀ ਅਤੇ ਚਾਰ ਬੱਚਿਆਂ ਦੀ ਮਾਂ ਲੀਸਾ ਵੈਬਰ ਦੀ ਮੌਤ ਦਾ ਕਾਰਨ ਬਣੇ 29 ਸਾਲਾ ਬਿਲਾਲ ਤਾਹਿਰ ਨੂੰ ਓਲਡ ਬੇਲੀ ਅਦਾਲਤ ਨੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ 17 ਅਕਤੂਬਰ 2022 ਨੂੰ ਡਾ. ਹਬੀਬਾ ਦੀ ਕਾਰ ਮੀਂਹ ਕਾਰਨ ਫਿਸਲ ਕੇ ਮੋਟਰਵੇਅ ਦੇ ਬੈਰੀਅਰ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਲੀਸਾ ਵੈਬਰ ਅਤੇ ਮਾਰਕ ਹੀਪ ਮਦਦ ਲਈ ਰੁਕੇ ਸਨ। ਇਸ ਦੌਰਾਨ ਤਾਹਿਰ ਦੀ ਤੇਜ਼ ਰਫ਼ਤਾਰ ਕਾਰ ਪਾਣੀ ਉੱਪਰ ਫਿਸਲ ਕੇ ਹਾਰਡ ਸ਼ੋਲਡਰ ‘ਤੇ ਚੜ੍ਹ ਗਈ ਅਤੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਡਾ. ਹਬੀਬਾ ਅਤੇ ਲੀਸਾ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਮਾਰਕ ਹੀਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਤਾਹਿਰ ਹਾਦਸੇ ਤੋਂ ਪਹਿਲਾਂ 93 ਤੋਂ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਸ਼ੁਰੂ ਵਿੱਚ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਜੱਜ ਐਂਥਨੀ ਲਿਓਨਾਰਡ ਨੇ ਕਿਹਾ ਕਿ ਮਾੜੇ ਮੌਸਮ ਵਿੱਚ ਇੰਨੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ ਬੇਹੱਦ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਸੀ। ਅਦਾਲਤ ਨੇ ਤਾਹਿਰ ਨੂੰ 15 ਸਾਲ ਦੀ ਕੈਦ ਦੇ ਨਾਲ ਰਿਹਾਈ ਤੋਂ ਬਾਅਦ 10 ਸਾਲ ਲਈ ਡਰਾਈਵਿੰਗ ਕਰਨ ਤੋਂ ਵੀ ਅਯੋਗ ਕਰਾਰ ਦਿੱਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਅਤੇ ਲੋਕ ਮੁਸ਼ਕਿਲਾਂ ਦੇ ਹੱਲ ਲਈ ਹੋਈ ਵਿਸ਼ੇਸ਼ ‘ਲੋਕ-ਮਿਲਣੀ’
Next articleਪੇਂਡੂ ਮਜ਼ਦੂਰ ਯੂਨੀਅਨ ਨੇ ਚਿੱਟੇ ਦੇ ਖਿਲਾਫ ਲੋਕਾ ਨੂੰ ਲਾਮਬੰਦ ਕੀਤਾ