ਰਾਏਕੋਟ/ਹਠੂਰ, (ਸਮਾਜ ਵੀਕਲੀ) –ਗੁਰਭਿੰਦਰ ਗੁਰੀ-ਚਿੱਟੇ ਦੇ ਖਿਲਾਫ ਅੱਜ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪਿੰਡ ਮੱਲ੍ਹਾ,ਰਸੂਲਪੁਰ,ਲੱਖਾ ਅਤੇ ਮਾਣੂੰਕੇ ਵਿਖੇ ਮੀਟਿੰਗਾ ਕੀਤੀਆ ਗਈਆ।ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆ ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਚਿੱਟੇ ਦਾ ਭਿਆਨਕ ਨਸ਼ਾ ਨੌਜਵਾਨਾ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਰਸਤੇ ਲਿਜਾ ਰਿਹਾ ਹੈ।ਉਨ੍ਹਾ ਕਿਹਾ ਚਿੱਟੇ ਦੇ ਕਹਿਰ ਕਾਰਨ ਨੌਜਵਾਨ ਜਿਨ੍ਹਾਂ ਆਪਣੇ ਮਾਪਿਆ ਦਾ ਸਹਾਰਾ ਬਣਨਾ ਸੀ ਉਹੀ ਨੌਜਵਾਨ ਆਪਣੇ ਮਾਪਿਆਂ ਤੇ ਬੋਝ ਬਣ ਮਾੜੇ ਕੰਮਾਂ ਦੇ ਰਾਹ ਪੈ ਰਹੇ ਹਨ।ਉਨ੍ਹਾ ਕਿਹਾ ਕਿ ਦਲਿਤ ਮਜ਼ਦੂਰ ਤੇ ਛੋਟੀ ਕਿਸਾਨੀ ਆਦਿ ਵਰਗਾਂ ਨਾਲ ਸਬੰਧਿਤ ਚਿੱਟੇ ਦੀ ਲੱਤ ਵਿੱਚ ਫਸੇ ਨੌਜਵਾਨ ਤਾਂ ਨਸ਼ੇ ਦੀ ਪੂਰਤੀ ਲਈ ਆਪਣੇ ਮਾਤਾ-ਪਿਤਾ ਦਾ ਮਿਹਨਤ ਨਾਲ ਬਣਾਇਆ ਘਰ ਦਾ ਕੀਮਤੀ ਸਮਾਨ ਚੋਰੀ ਕਰਕੇ ਕੋਡੀਆ ਦੇ ਭਾਅ ਵੇਚ ਦਿੰਦੇ ਹਨ, ਘਰ ਦੀ ਤਬਾਹੀ ਤੋਂ ਬਾਅਦ ਨਸ਼ਾ ਹੀ ਇਨ੍ਹਾਂ ਨਸ਼ੇੜੀਆ ਨੂੰ ਰਾਹਗੀਰਾਂ ਦੀ ਲੁੱਟ-ਖੋਹ ਤੇ ਚੋਰੀਆਂ ਕਰਨ ਦੇ ਰਾਹ ਪਾਉਂਦਾ ਹੈ ਜੋ ਆਏ ਦਿਨ ਆਪਣੇ ਮਾਂਪਿਆ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਦਾ ਜ਼ਰੀਆ ਬਣਦੇ ਹਨ।ਉਨ੍ਹਾ ਕਿਹਾ ਕਿ ਚਿੱਟੇ ਦੀ ਭਿਆਨਕ ਅੱਗ ਤੋਂ ਨੌਜਵਾਨਾ ਨੂੰ ਬਚਾਉਣ ਅਤੇ ਜਾਗਰੂਕ ਕਰਨ ਲਈ ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਬਸਤੀਆਂ ਵਿੱਚ ਮੀਟਿੰਗਾਂ ਕਰਕੇ ਚਿੱਟੇ ਤੋਂ ਨੌਜਵਾਨੀ ਨੂੰ ਬਚਾਉਣ, ਚਿੱਟਾ ਪੀਣ ਵਾਲਿਆਂ ਦੇ ਇਲਾਜ ਅਤੇ ਚਿੱਟੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਚਿੱਟੇ ਦੇ ਭਿਆਨਕ ਨਸ਼ੇ ਤੇ ਪੂਰਨ ਰੋਕ ਲਾਉਣ ਆਦਿ ਮੰਗਾਂ ਨੂੰ ਲੈ ਕੇ ਸਮੂਹ ਲੋਕਾਂ ਨੂੰ ਇੱਕਤਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ ਡੀ ਐਮ ਜਗਰਾਉ ਰਾਹੀ ਮੰਗ ਪੱਤਰ ਦੇਣ ਲਈ 8 ਜੂਨ ਦਿਨ ਸੋਮਵਾਰ ਨੂੰ ਜਗਰਾਉਂ ਪਹੁੰਚਣ ਦਾ ਸੱਦਾ ਦਿੱਤਾ।ਉਨ੍ਹਾ ਕਿਹਾ ਕਿ ਚਿੱਟੇ ਦਾ ਭਿਆਨਕ ਕਹਿਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਦੀ ਅਨੁਪਾਤ ਤੋਂ ਕਿੱਤੇ ਵੱਧ ਫ਼ੈਲ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸ ਭਿਆਨਕ ਨਸ਼ੇ ਵਿਰੁੱਧ ਆਮ ਲੋਕਾਂ ਨੂੰ ਨਾਲ ਲੈ ਕੇ ਲੰਬੇ ਸੰਘਰਸ਼ ਕਰਨ ਦੀ ਅਹਿਮ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਇਸ ਭਿਆਨਕ ਨਸ਼ੇ ਨੂੰ ਸਾਜ਼ਿਸ਼ ਤਹਿਤ ਫੈਲਾਇਆ ਜਾ ਰਿਹਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਜਾਗ੍ਰਿਤ ਹੋ ਕੇ ਹੱਕਾਂ ਲਈ ਆਵਾਜ਼ ਬੁਲੰਦ ਨਾ ਕਰ ਸਕੇ।ਇਸ ਨਸ਼ੇ ਦੀ ਮਾਰ ਨੌਜਵਾਨੀ ਤੇ ਹੀ ਪੈ ਰਹੀ ਹੈ। ਉਚ,ਮੱਧ, ਅਤੇ ਅੱਤ ਗਰੀਬ ਵਰਗ ਤੱਕ ਦੇ ਨੌਜਵਾਨਾਂ ਨੂੰ ਚਿੱਟਾ ਨਿਗਲ ਗਿਆ ਹੈ।ਉਨ੍ਹਾਂ ਕਿਹਾ ਕਿ ਚਿੱਟੇ ਦੇ ਕਹਿਰ ਵਿਰੁੱਧ ਇੱਕ ਵਿਸ਼ਾਲ ਜਨਤਕ ਲਹਿਰ ਦੀ ਜ਼ਰੂਰਤ ਹੈ ਤਾਂ ਕਿ ਆਮ ਲੋਕ ਅਤੇ ਚਿੱਟੇ ਤੋਂ ਪੀੜ੍ਹਤ ਪਰਿਵਾਰ ਚਿੱਟਾ ਮਾਫੀਆ ਦੀ ਦਹਿਸ਼ਤ ਤੋਂ ਮੁਕਤ ਹੋ ਕੇ ਇਸ ਦਾ ਵਿਰੋਧ ਕਰ ਸਕਣ।ਉਨ੍ਹਾ ਕਿਹਾ ਕਿ ਨਸ਼ਿਆਂ ਦਾ ਮੁੱਖ ਕਾਰਨ ਬੇਚੈਨੀ ਹੈ,ਬੇਚੈਨੀ ਬੇਰੁਜ਼ਗਾਰੀ ਦੀ ਦੇਣ ਹੈ।ਇਸ ਲਈ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ। ਚਿੱਟਾ ਦਾ ਖ਼ਤਰਨਾਕ ਪਰਕੋਪ ਵੱਧਣਾ ਸਰਕਾਰ ਦੀ ਨਲਾਇਕੀ ਹੈ,ਇਸ ਲਈ ਚਿੱਟੇ ਕਾਰਨ ਜਾਨਾ ਗਵਾਉਣ ਵਾਲੇ ਨੌਜਵਾਨਾਂ ਦੇ ਪੀੜ੍ਹਤ ਪਰਿਵਾਰਾਂ ਨੂੰ ਸਰਕਾਰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੇ।ਉਨ੍ਹਾਂ 8 ਜੂਨ ਦਿਨ ਸੋਮਵਾਰ ਨੂੰ ਇਸ ਸਬੰਧੀ ਮੰਗ ਪੱਤਰ ਦੇਣ ਲਈ ਸਵੇਰੇ 11 ਵਜੇ ਜਗਰਾਉਂ ਬੱਸ ਸਟੈਂਡ ਇਕੱਤਰਤ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਗੁਰਮੀਤ ਸਿੰਘ ਮੱਲ੍ਹਾ, ਡਾਕਟਰ ਪਾਲੀ ਸਿੰਘ,ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ,ਸੇਵਕ ਸਿੰਘ ਖਾਲਸਾ,ਇੰਦਰਪਾਲ ਸਿੰਘ,ਸਾਬਕਾ ਪੰਚ ਪਰਮਜੀਤ ਸਿੰਘ,ਜੋਗਿੰਦਰ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ,ਲਖਵੀਰ ਸਿੰਘ ਜਨਾਗਲ,ਕਾਕਾ ਸਿੰਘ,ਪ੍ਰੀਤਮ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



