(ਸਮਾਜ ਵੀਕਲੀ)
ਚਾਹ……
ਏਨਾ ਹੀ ਕਹਿਣਾ
ਕਾਫੀ ਨਹੀਂ ਹੁੰਦਾ ਕਿ
ਕਦੇ ਆਜੀਂ,
ਬੈਠ ਕੇ ਚਾਹ ਪੀਵਾਗੇ।
ਜੇ ਚਾਅ ਹੋਵੇ ਤਾਂ
ਚਾਹ ਵੀ ਮਿੱਠੀ ਲੱਗਦੀ ਹੈ।
ਨਹੀਂ ਤਾਂ
ਫਿੱਕੀ ਚਾਹ ਪੀਣ ਨੂੰ,
ਕੀਹਦਾ ਦਿਲ ਕਰਦੈ।
ਬੱਸ…..
ਮੇਰੇ ਪਿੰਡ ਦੇ ਬੱਸ ਅੱਡੇ ਤੋਂ,
ਤੇਰੇ ਪਿੰਡ ਨੂੰ ਅੱਜ ਵੀ
ਸਿੱਧੀ ਬੱਸ ਜਾਂਦੀ ਹੈ।
ਕਦੇ ਕਦੇ ਦਿਲ ਕਰਦਾ ਹੈ
ਕਿ ਤਾਕੀ ਵਾਲੀ ਸੀਟ ਤੇ ਬਹਿ ਕੇ
ਉੱਤਰਾਂ ਤੇਰੇ ਪਿੰਡ ਦੇ ਬੱਸ ਅੱਡੇ ਤੇ।
ਪਰ ਕੀ ਕਰਾਂ
ਕਬੀਲਦਾਰੀ ਦੇ ਝੰਜਟਾਂ ਨੇ
ਬੇਵੱਸ ਕਰ ਰੱਖਿਐ।
ਹੁਣ ਤਾਂ ,
ਮੇਰੇ ਵੀ ਕੁੱਝ ਵੱਸ ਨਹੀਂ ਰਿਹਾ।
ਗੁਰਦੀਪ ਕੌਰੇਆਣਾ



