HOME ਇੱਕ ਸ਼ਕਤੀਸ਼ਾਲੀ ਹੋਮੀਓਪੈਥਿਕ ਦਵਾਈ AVENA SATIVA Q

ਇੱਕ ਸ਼ਕਤੀਸ਼ਾਲੀ ਹੋਮੀਓਪੈਥਿਕ ਦਵਾਈ AVENA SATIVA Q

4
  (ਸਮਾਜ ਵੀਕਲੀ)   ਇਹ ਇੱਕ ਬਹੁਤ ਵਧੀਆ ਹੋਮੀਓਪੈਥਿਕ ਦਵਾਈ ਹੈ , ਜੋ ਸਰੀਰਕ ਅਤੇ ਮਾਨਸਿਕ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਇੱਕ ਟਾਨਿਕ ਦੇ ਰੂਪ ਵਿੱਚ ਕੰਮ ਕਰਦੀ ਹੈ । ਅਗਰ ਕੋਈ ਨਸ਼ਾ ਛੱਡਣ ਤੋਂ ਬਾਅਦ ਤੋੜ ਲਗਦੀ ਹੈ ਤਾਂ ਉਹਦੇ ਵਿੱਚ ਵੀ , ਥਕਾਵਟ , ਸੁਸਤੀ , ਦਰਦਾਂ ਅਤੇ ਹੋਰ ਅਲਾਮਤਾਂ ਨੂੰ ਦੂਰ ਕਰਨ ਵਾਸਤੇ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ । ਸਰੀਰ ਨੂੰ ਕਮਜ਼ੋਰ ਕਰ ਦੇਣ ਵਾਲੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਇਹ ਇੱਕ ਬਹੁਤ ਸ਼ਕਤੀਸ਼ਾਲੀ ਦਵਾਈ ਵੱਜੋਂ ਕੰਮ ਕਰਦੀ ਹੈ । ਬਜ਼ੁਰਗਾਂ ਵਿੱਚ ਪਾਇਆ ਜਾਣ ਵਾਲਾ ਆਲਸ ,  ਹੱਥਾਂ ਪੈਰਾਂ ਦਾ ਕੰਬਣਾ ਅਤੇ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ । ਸਰਦੀ ਜ਼ੁਕਾਮ ਦੇ ਸ਼ੁਰੂਆਤੀ ਦੌਰ ਵਿੱਚ AVENA SATIVA Q ਦੀਆਂ 20,20 ਬੂੰਦਾਂ ਦੋ ਤਿੰਨ ਚਮਚ ਕੋਸੇ ਪਾਣੀ ਵਿੱਚ ਪਾ ਕੇ ਘੰਟੇ ਘੰਟੇ ਬਾਅਦ ਦੇਣ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ । ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਅਲਾਮਤਾਂ ਲਈ ਵੀ ਇਹ ਇੱਕ ਵਧੀਆ ਟਾਨਿਕ ਹੈ ਅਤੇ ਖਾਸ ਤੌਰ ‘ ਤੇ ਅਫ਼ੀਮ ਖਾਣ ਦੇ ਦੁਸ਼ਪ੍ਰਭਾਵਾਂ ਵਾਸਤੇ ਇਹ ਇੱਕ ਬਹੁਤ ਜ਼ਬਰਦਸਤ ਟਾਨਿਕ ਵੱਜੋਂ ਕੰਮ ਕਰਦੀ ਹੈ । ਅਗਰ ਕਿਸੇ ਔਰਤ ਨੂੰ ਮਾਹਵਾਰੀ ਵੇਲੇ ਸਿਰ ਵਿੱਚ ਦਰਦ ਦੀ ਸ਼ਿਕਾਇਤ ਅਤੇ ਖੋਪੜੀ ਵਿੱਚ ਜਲਣ ਰਹਿੰਦੀ ਹੈ ਤਾਂ ਉਹਦੇ ਵਾਸਤੇ ਵੀ ਇਹ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ।  ਇਸ ਦਵਾਈ ਦੀਆਂ 20, 20 ਬੂੰਦਾਂ ਦੋ ਤਿੰਨ ਚਮਚ ਕੋਸੇ ਪਾਣੀ ਵਿੱਚ ਪਾ ਕੇ ਸਵੇਰੇ ਦੁਪਹਿਰੇ ਅਤੇ ਸ਼ਾਮ ਲਓ ।
 ਨੋਟ : ਕੋਈ ਵੀ ਦਵਾਈ ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰਿਆ ਕਰੋ ।
 ਡਾਕਟਰ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੋ ਨਿੱਕੀਆਂ ਕਵਿਤਾਵਾਂ 
Next articleਕੌਫ਼ੀ ਵਿਦ ਗੁਰਪ੍ਰੀਤ ਆਰਟਿਸਟ।