ਓਮੀਕਰੋਨ ਤੋਂ ਪੀੜਤ ਮਰੀਜ਼ ਦੇ ਦੋ ਰਿਸ਼ਤੇਦਾਰ ਕਰੋਨਾ ਪਾਜ਼ੇਟਿਵ

ਜਾਮਨਗਰ/ਨਵੀਂ ਦਿੱਲੀ (ਸਮਾਜ ਵੀਕਲੀ):  ਗੁਜਰਾਤ ’ਚ ਓਮੀਕਰੋਨ ਤੋਂ ਪੀੜਤ ਐੱਨਆਰਆਈ ਦੀ ਪਤਨੀ ਅਤੇ ਇਕ ਹੋਰ ਰਿਸ਼ਤੇਦਾਰ (ਸਾਲਾ) ਕਰੋਨਾਵਾਇਰਸ ਤੋਂ ਪੀੜਤ ਮਿਲੇ ਹਨ। ਉਨ੍ਹਾਂ ਦੇ ਨਮੂਨੇ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ ਹਨ। ਉਧਰ ਦੇਸ਼ ’ਚ ਹੁਣ ਤੱਕ ਓਮੀਕਰੋਨ ਦੇ 21 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਹਵਾਈ ਅੱਡਿਆਂ ’ਤੇ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਦੀ ਉਚੇਚੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਉੜੀਸਾ ’ਚ ਅਤਿ ਜੋਖਮ ਵਾਲੇ ਮੁਲਕਾਂ ਤੋਂ ਆਏ ਵਿਅਕਤੀਆਂ ਦੇ 246 ਸੈਂਪਲ ਜਾਂਚ ਲਈ ਭੁਬਨੇਸ਼ਵਰ ਭੇਜੇ ਗਏ ਹਨ। ਇਨ੍ਹਾਂ ਦੇ ਨਤੀਜੇ ਦੋ-ਤਿੰਨ ਦਿਨਾਂ ’ਚ ਆਉਣਗੇ। ਸੂਤਰਾਂ ਮੁਤਾਬਕ ਓਮੀਕਰੋਨ ਫੈਲਣ ਮਗਰੋਂ ਵਿਦੇਸ਼ ਤੋਂ ਉੜੀਸਾ ’ਚ 800 ਤੋਂ ਜ਼ਿਆਦਾ ਵਿਅਕਤੀ ਪਰਤ ਚੁੱਕੇ ਹਨ।

ਜਾਮਨਗਰ ਮਿਉਂਸਿਪਲ ਕਾਰਪੋਰੇਸ਼ਨ ਨੇ ਦੱਸਿਆ ਕਿ 72 ਵਰ੍ਹਿਆਂ ਦੇ ਜ਼ਿੰਬਾਬਵੇ ਤੋਂ ਆਇਆ ਵਿਅਕਤੀ ਓਮੀਕਰੋਨ ਤੋਂ ਪੀੜਤ ਮਿਲਿਆ ਸੀ ਅਤੇ ਉਸ ਦੀ ਪਤਨੀ ਤੇ ਸਾਲਾ ਕਰੋਨਾ ਪਾਜ਼ੇਟਿਵ ਨਿਕਲੇ ਹਨ। ਜ਼ਿੰਬਾਬਵੇ ’ਚ ਚੀਨੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਵਿਅਕਤੀ ਨੂੰ ਜਾਮਨਗਰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਹੈ। ਮਿਉਂਸਿਪਲ ਕਾਰਪੋਰੇਸ਼ਨ ਨੇ ਇਹਤਿਆਤ ਵਜੋਂ ਉਨ੍ਹਾਂ ਦੀ ਰਿਹਾਇਸ਼ੀ ਸੁਸਾਇਟੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਦਿੱਲੀ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਨੂੰ ਹਦਾਇਤ ਕੀਤੀ ਹੈ ਕਿ ਉਹ ਭੀੜ ਨਾਲ ਨਜਿੱਠਣ ਦੇ ਬਿਹਤਰ ਪ੍ਰਬੰਧ ਕਰੇ ਅਤੇ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕਰਨ ’ਚ ਸਹਿਯੋਗ ਦੇਵੇ। ਹਵਾਈ ਅੱਡੇ ’ਤੇ ਭਾਰੀ ਭੀੜ ਮਗਰੋਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਰੱਦ ਹੋਣ ਤੱਕ ਸੰਸਦ ਟੀਵੀ ਸ਼ੋਅ ਦੀ ਮੇਜ਼ਬਾਨੀ ਨਹੀਂ ਕਰਨਗੇ ਥਰੂਰ
Next articleਸਾਹਿਤਕ ਅਨਪੜ੍ਹ