ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਰੱਦ ਹੋਣ ਤੱਕ ਸੰਸਦ ਟੀਵੀ ਸ਼ੋਅ ਦੀ ਮੇਜ਼ਬਾਨੀ ਨਹੀਂ ਕਰਨਗੇ ਥਰੂਰ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਰਾਜ ਸਭਾ ਦੇ ਮੁਅੱਤਲ 12 ਮੈਂਬਰਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਉਹ ਸੰਸਦ ਟੀਵੀ ’ਤੇ ਆਪਣੇ ਸ਼ੋਅ ਦੀ ਮੇਜ਼ਬਾਨੀ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਅੱਤਲ ਮੈਂਬਰਾਂ ਦੀ ਬਹਾਲੀ ਨਹੀਂ ਹੋ ਜਾਂਦੀ ਅਤੇ ਸੰਸਦ ਦੀ ਕਾਰਵਾਈ ’ਚ ਦੋਗਲੀ ਭਾਵਨਾ ਦਿਖਾਈ ਦੇਣ ਤੱਕ ਉਹ ਸੰਸਦ ਟੀਵੀ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਨਹੀਂ ਕਰਨਗੇ। ਥਰੂਰ ਸੰਸਦ ਟੀਵੀ ’ਤੇ ‘ਟੂ ਦਿ ਪੁਆਇੰਟ’ ਟਾਕ ਸ਼ੋਅ ਦੀ ਮੇਜ਼ਬਾਨੀ ਕਰਦੇ ਹਨ। ਉਨ੍ਹਾਂ ਇਹ ਫ਼ੈਸਲਾ ਉਸ ਸਮੇਂ ਲਿਆ ਜਦੋਂ ਸ਼ਿਵ ਸੈਨਾ ਦੀ ਮੁਅੱਤਲ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਸੰਸਦ ਟੀਵੀ ’ਤੇ ਆਪਣੇ ਸ਼ੋਅ ‘ਮੇਰੀ ਕਹਾਣੀ’ ਦੀ ਐਂਕਰਿੰਗ ਕਰਨ ਤੋਂ ਇਨਕਾਰ ਕਰ ਦਿੱਤਾ।

ਥਰੂਰ ਨੇ ਕਿਹਾ,‘‘ਭਾਰਤ ਦੇ ਸੰਸਦੀ ਲੋਕਤੰਤਰ ਦੀ ਬਿਹਤਰੀਨ ਰਵਾਇਤ ਤਹਿਤ ਮੈਂ ਸੰਸਦ ਟੀਵੀ ’ਤੇ ਪ੍ਰੋਗਰਾਮ ਦੀ ਮੇਜ਼ਬਾਨੀ ਦਾ ਸੱਦਾ ਸਵੀਕਾਰ ਕੀਤਾ ਸੀ ਅਤੇ ਉਸ ਸਿਧਾਂਤ ਦੀ ਤਸਦੀਕ ਕੀਤੀ ਕਿ ਸਾਡੇ ਆਪਸੀ ਮੱਤਭੇਦ ਸਾਨੂੰ ਸੰਸਦੀ ਅਦਾਰਿਆਂ ’ਚ ਇਕ ਸੰਸਦ ਮੈਂਬਰ ਵਜੋਂ ਹਿੱਸੇਦਾਰੀ ਤੋਂ ਨਹੀਂ ਰੋਕਦੇ।’’ ਲੋਕ ਸਭਾ ਮੈਂਬਰ ਨੇ ਕਿਹਾ ਕਿ ਪਿਛਲੇ ਇਜਲਾਸ ਦੌਰਾਨ ਵਿਵਹਾਰ ਲਈ ਰਾਜ ਸਭਾ ਦੇ ਮੈਂਬਰਾਂ ਨੂੰ ਜਿਸ ਪੱਖਪਾਤੀ ਢੰਗ ਨਾਲ ਮੁਅੱਤਲ ਕੀਤਾ ਗਿਆ ਹੈ, ਉਹ ਸੰਸਦ ਦੀ ਕਾਰਵਾਈ ਨਾਲ ਜੁੜੀ ਭਾਵਨਾ ’ਤੇ ਸਵਾਲ ਖੜ੍ਹੇ ਕਰਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਤੇ ਢੀਂਡਸਾ ਧੜੇ ਨਾਲ ਮਿਲ ਕੇ ਸਰਕਾਰ ਬਣਾਵਾਂਗੇ: ਅਮਰਿੰਦਰ
Next articleਓਮੀਕਰੋਨ ਤੋਂ ਪੀੜਤ ਮਰੀਜ਼ ਦੇ ਦੋ ਰਿਸ਼ਤੇਦਾਰ ਕਰੋਨਾ ਪਾਜ਼ੇਟਿਵ