ਸਟੇਟ ਐਵਾਰਡੀ ਕੋਚ ਚਰਨਜੀਤ ਸਿੰਘ ਦੀ ਸਖ਼ਤ ਮਿਹਨਤ ਸਦਕਾ ਛੰਨਾ ਸ਼ੇਰ ਸਿੰਘ ਸਕੂਲ ਦੇ 18 ਖਿਡਾਰੀ ਸੂਬਾ ਪੱਧਰੀ ਖੇਡਾਂ ਵਿੱਚ ਪ੍ਰਦਰਸ਼ਨ ਕਰਨਗੇ

ਕਪੂਰਥਲਾ (ਸਮਾਜ ਵੀਕਲੀ)( ‌‌ਕੌੜਾ ) – ਪੰਜਾਬ ਸਰਕਾਰ ਦੇ ਯਤਨਾਂ ਨਾਲ 15 ਅਕਤੂਬਰ ਤੋਂ 17 ਅਕਤੂਬਰ ਤੱਕ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਾਕ ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੰਨਾ ਸ਼ੇਰ ਸਿੰਘ ਦੇ 18 ਕਬੱਡੀ ਖਿਡਾਰੀ ਵੱਖ-ਵੱਖ ਵਰਗਾਂ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਕੋਚ ਪੀ.ਟੀ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਜਸਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਵਿੱਚ ਪਿਛਲੇ ਕਈ ਸਾਲਾਂ ਤੋਂ ਇਲਾਕ਼ਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਬੱਡੀ ਦਾ ਕੋਚਿੰਗ ਕੈਂਪ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਲੜਕੇ ਅਤੇ ਲੜਕੀਆਂ ਨੂੰ ਕਬੱਡੀ ਦੀ ਕੋਚਿੰਗ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਅੰਡਰ 14 (ਲੜਕੀਆਂ )ਵਿੱਚ ਕਿਰਨਦੀਪ ਕੌਰ,ਸੰਜਣਾ, ਏਕਤਾ,ਸਿਮਰਨ, ਨਵਪ੍ਰੀਤ ਕੌਰ ,ਅੰਡਰ 17( ਲੜਕੇ) ਵਿੱਚ ਸੰਦੀਪ,ਸੁਨੀਰ, ਸੰਦੀਪ, ਗਗਨਦੀਪ, ਅਰਸ਼ਦੀਪ, ਗਗਨਦੀਪ ਅਤੇ ਅੰਡਰ 14 (ਲੜਕੇ) ਵਿੱਚ ਗੁਰਲਾਲ,ਹਰਮਨ, ਜਸ਼ਨਦੀਪ, ਦਲਬੀਰ,ਕਰਨ ਆਦਿ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੋਚਿੰਗ ਕੈਂਪ ਨੂੰ ਨਾਰਵੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਲ ਜੋਸਨ ਵੱਲੋਂ ਵੀ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਖਿਡਾਰੀਆਂ ਨੂੰ ਰਵਾਨਾ ਕਰਨ ਸਮੇਂ ਪ੍ਰਿੰਸੀਪਲ ਜਸਜੀਤ ਸਿੰਘ ਨੇ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਮੰਜ਼ਿਲਾਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਟੇਟ ਐਵਾਰਡੀ ਕੋਚ ਚਰਨਜੀਤ ਸਿੰਘ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਵਾਈ ਹੈ, ਜਿਸ ਦੇ ਸਦਕਾ ਅੱਜ ਸਕੂਲ ਨੂੰ ਵੱਡਾ ਮਾਣ ਮਿਲ ਰਿਹਾ ਹੈ।ਇਸ ਮੌਕੇ ਮਾਸਟਰ ਜਸਵਿੰਦਰ ਸਿੰਘ,ਹਰਵੇਲ ਸਿੰਘ, ਹੀਰਾ ਸਿੰਘ ਕੈਨੇਡਾ, ਮੁਖਤਿਆਰ ਸਿੰਘ, ਹਰਬੰਸ ਸਿੰਘ,ਬੋਹੜ ਸਿੰਘ, ਗੁਰਜੰਟ ਸਿੰਘ,ਪੱਪੂ ਅਮਰੀਕਾ, ਸੁਰਜੀਤ ਸਿੰਘ, ਕੰਵਰਦੀਪ ਸਿੰਘ,ਅੰਜਲੀ ਰਾਣੀ,ਸਲਾਜੀਤ ਕੌਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੱਤੜਾ ਵਾਸੀਆਂ ਪ੍ਰਗਟਾਇਆ ਰੋਸ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਕਰਵਾ ਚੌਥ ਸਬੰਧੀ ਸਮਾਗਮ