
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਦਾਣਾ ਮੰਡੀ ਬੰਗਾ, ਜਿਲ੍ਹਾ ਸ਼. ਭ. ਸ. ਨਗਰ ਵਿਖੇ 12ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ, ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸੰਤ ਸੰਮੇਲਨ ਦੇ ਆਰੰਭ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੇ ਸੰਪੂਰਨ ਜਾਪ ਕਰਵਾਏ ਗਏ। ਉਪਰੰਤ ਕੀਰਤਨ ਦਰਬਾਰ ਦੀ ਆਰੰਭਤਾ ਭਾਈ ਗੁਰਦੀਪ ਸਿੰਘ ਸਕੋਹਪੁਰੀ ਦੇ ਜਥੇ ਵੱਲੋਂ ਕੀਤੀ ਗਈ ਉਪਰੰਤ ਢਾਡੀ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ 
ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ।ਇਸ ਸੰਤ ਸੰਮੇਲਨ ਵਿੱਚ ਸਰਵ ਸ਼੍ਰੀ 108 ਸੰਤ ਪ੍ਰੀਤਮ ਦਾਸ ਜੀ ਡੇਰਾ ਸੰਗਤ ਪੁਰ, ਸੰਤ ਲੇਖ ਰਾਜ ਜੀ ਨੂਰਪੁਰ , ਸੰਤ ਹਰਵਿੰਦਰ ਦਾਸ ਜੀ ਡੇਰਾ ਈਸਪੁਰ, ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ, ਸਾਈਂ ਬਾਬਾ ਪੱਪਲ ਸ਼ਾਹ ਜੀ ਆਦਿ ਸੰਤ ਮਹਾਂਪੁਰਸ਼ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਹੋਏ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਨਾਲ ਜੋੜਿਆ। ਉਨ੍ਹਾਂ ਸੰਗਤਾਂ ਨੂੰ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਜਿਊਂਣ ਦੀ ਪ੍ਰੇਰਨਾ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਣ ਤੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਲੋੜ ਤੇ ਜੋਰ ਦਿੱਤਾ। ਜਨਤਕ ਟੀ.ਵੀ. ਅਤੇ ਕਾਂਸ਼ੀ ਟੀ.ਵੀ. ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਇਸ ਸੰਮੇਲਨ ਦੀ ਕਾਮਯਾਬੀ ਵਿੱਚ ਸਰਵ ਸ੍ਰੀ ਸੱਤ ਪਾਲ ਸਾਹਲੋਂ ਪ੍ਰਧਾਨ ਨਵਾਂ ਸ਼ਹਿਰ , ਰਾਮ ਸਿੰਘ ਢਾਹਾਂ , ਡਾ.ਰਾਮ ਲਾਲ ਸਿਧੂ, ਮਹਾਂ ਚੰਦ ਹੀਂਉਂ, ਮਨਜੀਤ ਸਿੰਘ ਬਾਹੜੋਵਾਲ, ਜੋਗਾ ਸਿੰਘ ਜੀਂਦੋਵਾਲ, ਸਤਵਿੰਦਰ ਜੱਬੋਵਾਲ, ਗੁਰਦੀਪ ਹੀਉਂ, ਡਾ. ਗੁਰਨਾਮ ਚੰਦੜ, ਤਰਸੇਮ ਗੁਣਾਚੌਰ, ਪਾਲ ਮਜਾਰੀ, ਮਦਨ ਗੋਪਾਲ ਖਟਕੜ ਖੁਰਦ, ਰੇਸ਼ਮ ਸਿੰਘ ਐਡਵੋਕੇਟ, ਦਰਸ਼ਨ ਮਿਸਤਰੀ, ਤਰਸੇਮ ਗੁਣਾਚੌਰ, ਪਰਮਜੀਤ ਮਹਾਲੋਂ, ਅਮਰਜੀਤ ਖਟਕੜ ਖੁਰਦ, ਪਿਆਰਾ ਲਾਲ ਹੀਉਂ, ਵਰਿੰਦਰ ਕੁਮਾਰ, ਗੁਰਮੀਤ ਹੀਉਂ, ਆਦਿ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਸਰਵ ਸ਼੍ਰੀ ਪਰਵੀਨ ਬੰਗਾ ਬਸਪਾ ਆਗੂ, ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸੋਹਣ ਲਾਲ ਢੰਡਾ, ਹਰਜੋਤ ਲੋਹਟੀਆ, ਕੁਲਜੀਤ ਸਰਹਾਲ, ਬਲਵੀਰ ਕਰਨਾਣਾ ( ਸਾਰੇ ਆਪ ਆਗੂ) ਆਦਿ ਨੇ ਵੀ ਹਾਜ਼ਰੀ ਭਰੀ। ਇਸ ਸੰਮੇਲਨ ਵਿਚ ਸੰਗਤਾਂ ਲਈ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



