ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਦੇ ਨੌਜਵਾਨ ਆਗੂ ਗੋਲਡੀ ਨੇ ਪੈ੍ਸ ਬਿਆਨ ਜਾਰੀ ਕਰਦਿਆ ਕਿਹਾ ਕਿ ਸਰਕਾਰ ਗਰੀਬ ਮਜਦੂਰ ਦੇ ਹਾੜ ਪੀੜਤਾ ਨਾਲ ਧੋਖਾ ਕਰ ਰਹੀ ਜਿਹੜੇ ਸਰਕਾਰ ਨੇ ਐਲਾਨ ਕੀਤੇ ਉੱਥੇ ਮਜਦੂਰਾ ਨੂੰ ਅਣਗੌਲਿਆ ਗਿਆ ਸਰਕਾਰ ਮਜਦੂਰ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਰੇ ਸਰਕਾਰ ਮਜਦੂਰ ਵਰਗ ਨਾਲ ਪੱਖਪਾਤ ਨਾ ਕਰੇ ਜਿਥੇ ਕਿਸਾਨ ਵੀਰਾਂ ਦੀ ਫ਼ਸਲ ਮਰੀ ਹੈ ਉਥੇ ਨਾਲ ਹੀ ਮਜ਼ਦੂਰਾਂ ਦੀਆਂ ਦਿਹਾੜੀਆਂ ਵੀ ਮਰੀਆਂ ਹਨ ਕਿਉਂਕਿ ਕਿ ਕਈ ਮਜ਼ਦੂਰ ਤਾਂ ਆਪਣੀ ਰੋਟੀ ਵੀ ਦਿਹਾੜੀ ਕਰਕੇ ਹੀ ਖਾਂਦੇ ਹਨ ਉਨ੍ਹਾਂ ਦਾ ਮਕਾਨ ਡਿੱਗ ਪਏ ਤਾਂ ਉਸ ਲਈ ਕਿੰਨੀ ਜ਼ਿਆਦਾ ਔਖ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕੋ ਅੱਖ ਨਾਲ ਦੇਖਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



