HOME ਟਰੰਪ ਦੀ ਟੈਰਿਫ਼ ਧਮਕੀ ‘ਤੇ ਬ੍ਰਿਟੇਨ ਦਾ ਤਿੱਖਾ ਵਿਰੋਧ

ਟਰੰਪ ਦੀ ਟੈਰਿਫ਼ ਧਮਕੀ ‘ਤੇ ਬ੍ਰਿਟੇਨ ਦਾ ਤਿੱਖਾ ਵਿਰੋਧ

2
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਖਰੀਦਣ ਸਬੰਧੀ ਸੌਦਾ ਨਾ ਹੋਣ ਦੀ ਸੂਰਤ ਵਿੱਚ ਯੂਨਾਈਟਿਡ ਕਿੰਗਡਮ ‘ਤੇ ਭਾਰੀ ਟੈਰਿਫ਼ ਲਗਾਉਣ ਦੀ ਧਮਕੀ ਨੇ ਬ੍ਰਿਟੇਨ ਦੀ ਸਿਆਸਤ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਸਮੇਤ ਸਰਕਾਰ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਟਰੰਪ ਦੀ ਇਸ ਯੋਜਨਾ ਨੂੰ “ਪੂਰੀ ਤਰ੍ਹਾਂ ਗਲਤ ਅਤੇ ਅਸਵੀਕਾਰਯੋਗ” ਕਰਾਰ ਦਿੱਤਾ ਹੈ। ਬ੍ਰਿਟਿਸ਼ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਗ੍ਰੀਨਲੈਂਡ ਵਰਗੇ ਸੰਵੇਦਨਸ਼ੀਲ ਅੰਤਰਰਾਸ਼ਟਰੀ ਮਸਲੇ ਨੂੰ ਵਪਾਰਕ ਦਬਾਅ ਬਣਾਉਣ ਲਈ ਵਰਤਣਾ ਕੂਟਨੀਤਿਕ ਮਰਿਆਦਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਅਨੁਸਾਰ ਜੇ ਅਮਰੀਕਾ ਵੱਲੋਂ ਬ੍ਰਿਟੇਨ ‘ਤੇ 10 ਫ਼ੀਸਦੀ ਤੱਕ ਟੈਰਿਫ਼ ਲਾਗੂ ਕੀਤੇ ਜਾਂਦੇ ਹਨ ਤਾਂ ਇਸ ਦਾ ਸਿੱਧਾ ਅਸਰ ਦੇਸ਼ ਦੀ ਅਰਥਵਿਵਸਥਾ, ਨਿਰਯਾਤ, ਉਦਯੋਗ ਅਤੇ ਆਮ ਲੋਕਾਂ ਦੀ ਜੇਬ ‘ਤੇ ਪਵੇਗਾ। ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸਪਸ਼ਟ ਕੀਤਾ ਕਿ ਬ੍ਰਿਟੇਨ ਕਿਸੇ ਵੀ ਤਰ੍ਹਾਂ ਦੀ ਧਮਕੀ ਅੱਗੇ ਨਹੀਂ ਝੁਕੇਗਾ ਅਤੇ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕੂਟਨੀਤਿਕ ਅਤੇ ਕਾਨੂੰਨੀ ਰਾਹ ਅਪਣਾਏ ਜਾਣਗੇ। ਉਨ੍ਹਾਂ ਕਿਹਾ ਕਿ ਗ੍ਰੀਨਲੈਂਡ ਡੈਨਮਾਰਕ ਦੇ ਅਧੀਨ ਆਉਂਦਾ ਖੇਤਰ ਹੈ ਅਤੇ ਇਸ ਸਬੰਧੀ ਦਬਾਅ ਬਣਾਉਣਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ। ਵਿਰੋਧੀ ਧਿਰਾਂ ਨੇ ਵੀ ਸਰਕਾਰ ਨਾਲ ਸਹਿਮਤੀ ਜ਼ਾਹਰ ਕਰਦਿਆਂ ਟਰੰਪ ਦੀ ਧਮਕੀ ਦੀ ਸਖ਼ਤ ਨਿੰਦਾ ਕੀਤੀ ਹੈ। ਸਿਆਸਤਦਾਨਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਨਾ ਸਿਰਫ਼ ਯੂਰਪ ਵਿੱਚ ਅਣਸ਼ਚਿਤਤਾ ਪੈਦਾ ਕਰ ਰਹੇ ਹਨ, ਸਗੋਂ ਵਿਸ਼ਵ ਵਪਾਰਕ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਅਰਥਸ਼ਾਸਤਰੀਆਂ ਅਨੁਸਾਰ ਜੇ ਅਮਰੀਕਾ ਅਤੇ ਬ੍ਰਿਟੇਨ ਦਰਮਿਆਨ ਟੈਰਿਫ਼ ਜੰਗ ਛਿੜੀ ਤਾਂ ਇਸ ਨਾਲ ਮਹਿੰਗਾਈ ਵਧਣ, ਨਿਵੇਸ਼ ਘਟਣ ਅਤੇ ਕਾਰੋਬਾਰੀ ਖੇਤਰ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਮਾਮਲੇ ‘ਚ ਬ੍ਰਿਟਿਸ਼ ਸਰਕਾਰ ਵੱਲੋਂ ਅਮਰੀਕਾ ਨਾਲ ਉੱਚ ਪੱਧਰੀ ਕੂਟਨੀਤਿਕ ਗੱਲਬਾਤ ਕਰਨ ਦੇ ਸੰਕੇਤ ਵੀ ਮਿਲ ਰਹੇ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਇਹ ਨੀਤੀ ਆਉਣ ਵਾਲੇ ਦਿਨਾਂ ਵਿੱਚ ਯੂਰਪ-ਅਮਰੀਕਾ ਸਬੰਧਾਂ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਅਤੇ ਬ੍ਰਿਟੇਨ ਦੀ ਸੰਸਦ ਵਿੱਚ ਇਸ ਮਸਲੇ ‘ਤੇ ਗਰਮਾਗਰਮ ਚਰਚਾ ਹੋਣੀ ਤੈਅ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਰਨਾਲਾ ਯੂਨਿਟ ਦੀ ਮੀਟਿੰਗ ‘ਚ ਸੂਬਾ ਜਨਰਲ ਸਕੱਤਰ ਸੰਤੋਖ ਗਿੱਲ ਨੇ ਸ਼ਿਰਕਤ ਕੀਤੀ
Next articleਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਚਲ ਰਹੇ ਝਗੜੇ ਨੂੰ ਖਤਮ ਕਰਵਾਉਣ ਲਈ ਡੀ ਸੀ ਰੂਪਨਗਰ ਤੁਰੰਤ ਦਖਲ ਦੇਣ – ਚੰਨੀ