HOME ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਚਲ ਰਹੇ ਝਗੜੇ ਨੂੰ ਖਤਮ...

ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਚਲ ਰਹੇ ਝਗੜੇ ਨੂੰ ਖਤਮ ਕਰਵਾਉਣ ਲਈ ਡੀ ਸੀ ਰੂਪਨਗਰ ਤੁਰੰਤ ਦਖਲ ਦੇਣ – ਚੰਨੀ

3

ਦਲਿਤ ਭਾਈਚਾਰੇ ਵਲੋਂ ਤੀਜੇ ਦਿਨ ਵੀ ਜੀ ਟੀ ਰੋਡ ਤੇ ਧਰਨਾ ਜਾਰੀ 

ਮੋਰਿੰਡਾ, (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਹੈਪੀ)– ਨੇੜਲੇ ਪਿੰਡ ਮੜੌਲੀ ਕਲਾਂ ਵਿਖੇ ਗੰਦੇ ਪਾਣੀ ਦੇ ਸਹੀ ਨਿਕਾਸ ਨੂੰ ਲੈ ਕੇ ਅੱਜ਼ ਤੀਜੇ ਦਿਨ ਵੀ ਮੋਰਿੰਡਾ – ਚੰਡੀਗੜ੍ਹ ਸੜਕ ਤੇ ਰੋਸ ਧਰਨਾ ਜਾਰੀ ਰਿਹਾ। ਆਵਾਜਾਈ ਮੁਕੰਮਲ ਬੰਦ ਰਖੀ ਗਈ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਪੰਚਾਇਤ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਜਿਉਂ ਦਾ ਤਿਉਂ ਰਹਿਣ ਦੀ ਕੀਤੀ ਮੰਗ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਨੇ ਪੰਚਾਇਤ ਵਲੋਂ ਕੀਤੀ ਜਾ ਰਹੀ ਧੱਕੇ ਸ਼ਾਹੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਆਖਿਆ ਕਿ ਪੰਚਾਇਤ ਨੂੰ ਚਾਹੀਦਾ ਹੈ ਕਿ ਪਹਿਲਾਂ ਡਰੇਨ ਸਾਫ ਕਰਵਾਈ ਜਾਵੇ ਫਿਰ ਉਸ ਵਿੱਚ ਪਾਣੀ ਸੁਟਿਆ ਜਾਵੇ। ਉਹਨਾਂ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਹ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮਸਿਆ ਦਾ ਹਲ ਕੀਤਾ ਜਾਵੇ। ਇਸ ਮੌਕੇ ਉਹਨਾ ਨਗਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦਲਿਤ ਭਾਈਚਾਰੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਬਲਾਕ ਕਾਂਗਰਸ ਕਮੇਟੀ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਬਲਾਕ ਸੰਮਤੀ ਮੋਰਿੰਡਾ ਦੇ ਮੈਂਬਰ,,,ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਮੀਤ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ, ਠੇਕੇਦਾਰ ਬਲਵੀਰ ਸਿੰਘ ਲਾਲਾ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਜਸਪ੍ਰੀਤ ਸਿੰਘ ਮੈਂਬਰ ਪੰਚਾਇਤ ਨੇ ਨਗਰ ਪੰਚਾਇਤ ਦੇ ਸਰਪੰਚ ਤੇ ਦੋਸ਼ ਲਗਾਇਆ ਹੈ ਕਿ ਉਹ ਪਿੰਡ ਦੇ ਦੁਸਰੇ ਪਾਸੇ ਦਾ ਪਾਣੀ ਸਾਡੇ ਟੋਭੇ ਵਿੱਚ ਧੱਕੇ ਸ਼ਾਹੀ ਨਾਲ ਸੁਟ ਰਹੇ ਹਨ। ਬਰਸਾਤ ਦੇ ਮੌਸਮ ਵਿਚ ਟੋਭੇ ਦਾ ਪਾਣੀ ਸਾਡੇ ਘਰਾਂ ਅੰਦਰ ਦਾਖਲ ਹੋ ਜਾਵੇਗਾ ਜਿਸ ਕਾਰਨ ਸਾਡਾ ਜਨ ਜੀਵਨ ਠੱਪ ਹੋ ਜਾਵੇਗਾ। ਉਹਨਾ ਦਸਿਆ ਕਿ ਪੰਚਾਇਤ ਵਲੋਂ ਧੱਕੇ ਨਾਲ ਗੰਦੇ ਪਾਣੀ ਦੇ ਨਿਕਾਸ ਲਈ ਪਾਇਪਾਂ ਪਾਉਣ ਦਾ ਕੰਮ ਜਾਰੀ ਹੈ। ਮੌਕੇ ਤੇ ਤਹਿਸੀਲਦਾਰ ਮੋਰਿੰਡਾ ਅਤੇ ਐਸ ਐਚ ਓ ਮੋਰਿੰਡਾ ਭਾਰੀ ਪੁਲਿਸ ਫੋਰਸ ਸਮੇਤ ਹਾਜ਼ਰ ਰਹੇ। ਦੂਜੇ ਪਾਸੇ ਸਰਪੰਚ ਨੇ ਧਰਨਾਕਾਰੀਆਂ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਾਇਪਾਂ ਰਾਹੀਂ ਪਾਣੀ ਮੋਰਿੰਡੇ ਨੂੰ ਜਾਂਦੀ ਡਰੇਨ ਵਿੱਚ ਸੁਟਿਆ ਜਾ ਰਿਹਾ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਡਰੇਨ ਬੰਦ ਹੋ ਚੁੱਕੀ ਹੈ ਇਹ ਪਾਣੀ ਮੁੜ ਕੇ ਦਲਿਤ ਭਾਈਚਾਰੇ ਦੇ ਵਿਹੜੇ ਵਿਚ ਸਥਿਤ ਟੋਭੇ ਵਿਚ ਜਾਵੇਗਾ। ਇਹ ਟੋਭਾ ਓਵਰ ਫਲੋ ਹੋ ਕੇ ਪਾਣੀ ਸਾਡੇ ਘਰਾਂ ਵਿੱਚ ਵੜ ਜਾਵੇਗਾ। ਪਾਇਪਾਂ ਪਾਉਣ ਤੋਂ ਪਹਿਲਾਂ ਡਰੇਨ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ ਮੈਂਬਰ ਪੰਚਾਇਤ, ਮਨਦੀਪ ਕੌਰ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਰਾਜਦੀਪ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਸੁਰਮੁੱਖ ਸਿੰਘ, ਸ਼ਿੰਦਰਪਾਲ ਕੌਰ, ਪ੍ਰਦੀਪ ਕੌਰ, ਹਰਪ੍ਰੀਤ ਕੌਰ ਅਤੇ ਪਰਮਜੀਤ ਕੌਰ ਸਮੇਤ ਅਨੇਕਾਂ ਮਹਿਲਾਵਾਂ ਤੇ ਨੌਜਵਾਨ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੰਪ ਦੀ ਟੈਰਿਫ਼ ਧਮਕੀ ‘ਤੇ ਬ੍ਰਿਟੇਨ ਦਾ ਤਿੱਖਾ ਵਿਰੋਧ
Next articleਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਸਾਈਕਲਿਸਟ ਜਨਕ ਜੌੜਾ ਸਨਮਾਨਿਤ : ਢੋਸੀਵਾਲ