HOME ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਰਨਾਲਾ ਯੂਨਿਟ ਦੀ ਮੀਟਿੰਗ ‘ਚ ਸੂਬਾ...

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਰਨਾਲਾ ਯੂਨਿਟ ਦੀ ਮੀਟਿੰਗ ‘ਚ ਸੂਬਾ ਜਨਰਲ ਸਕੱਤਰ ਸੰਤੋਖ ਗਿੱਲ ਨੇ ਸ਼ਿਰਕਤ ਕੀਤੀ

3

ਪੱਤਰਕਾਰਾਂ ਨੂੰ ਯੂਨੀਅਨ ਦੇ ਸ਼ਨਾਖ਼ਤੀ ਕਾਰਡ ਵੰਡੇ ਗਏ 

ਬਰਨਾਲਾ,  (ਸਮਾਜ ਵੀਕਲੀ)   ( ਚੰਡਿਹੋਕ ) : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਜਗਸੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੰਤੋਖ ਗਿੱਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਪ੍ਰੈਸ ਦੀ ਆਜ਼ਾਦੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਦਿਆਂ ਸੰਤੋਖ ਗਿੱਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਕੇਂਦਰ ਅਤੇ ਸੂਬੇ ਦੀ ਸਰਕਾਰ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨ ਲੱਗੀ ਹੋਈ ਹੈ। ਪੱਤਰਕਾਰਾਂ ਉੱਪਰ ਰੋਜ਼ਾਨਾ ਪਰਚੇ ਦਰਜ ਹੋ ਰਹੇ ਹਨ। ਨਿਰਪੱਖਤਾ ਨਾਲ ਲਿਖਣ ਅਤੇ ਬੋਲਣ ਵਾਲੇ ਅਖ਼ਬਾਰ, ਨਿਊਜ਼ ਵੈਬਸਾਈਟਾਂ, ਯੂਟਿਊਬ ਚੈਨਲ ਅਤੇ ਪੱਤਰਕਾਰਾਂ ਦੇ ਪੇਜ ਬੰਦ ਕੀਤੇ ਜਾ ਰਹੇ ਹਨ ਇਸ ਲਈ ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਸੂਬੇ ਦੀ ਇੱਕੋ ਇੱਕ ਮਜਬੂਤ ਜਥੇਬੰਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਪੱਤਰਕਾਰਾਂ ਉੱਪਰ ਲੁਧਿਆਣਾ ਵਿਖੇ ਦਰਜ ਕੀਤੇ ਪਰਚੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਬਠਿੰਡਾ ਦੇ ਪੱਤਰਕਾਰਾਂ ਵੱਲੋਂ ਵਿੱਢੇ ਸੰਘਰਸ਼ ਦੇ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੂਰਾ ਸਹਿਯੋਗ ਕਰੇਗੀ। ਇਸ ਮੀਟਿੰਗ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਰਨਾਲਾ ਯੂਨਿਟ ਦੇ ਮੈਂਬਰਾਂ ਨੂੰ ਯੂਨੀਅਨ ਦੇ ਸ਼ਨਾਖਤੀ ਕਾਰਡ ਵੀ ਵੰਡੇ ਗਏ। ਇਸ ਮੀਟਿੰਗ ਦੀ ਕਾਰਵਾਈ ਜਿਲਾ ਜਨਰਲ ਸੈਕਟਰੀ ਨਿਰਮਲ ਸਿੰਘ ਪੰਡੋਰੀ ਵੱਲੋਂ ਚਲਾਈ ਗਈ। ਇਸ ਮੀਟਿੰਗ ਵਿੱਚ ਪੱਤਰਕਾਰ ਅਵਤਾਰ ਸਿੰਘ ਫਰਵਾਹੀ, ਮਹਿੰਦਰ ਸਿੰਘ ਰਾਏ, ਰਜਿੰਦਰ ਸ਼ਰਮਾ, ਅਵਤਾਰ ਸਿੰਘ ਮਹਿਤਾ, ਸੁਰਿੰਦਰ ਗੋਇਲ, ਤੇਜਿੰਦਰ ਸਿੰਘ ਚੰਡਿਓਕ, ਮਿੱਠੂ ਮੁਹੰਮਦ, ਅਵਤਾਰ ਸਿੰਘ ਕੌਲੀ, ਅਜੈ ਟੱਲੇਵਾਲ, ਤੁਸ਼ਾਰ ਸ਼ਰਮਾ, ਗੁਲਸ਼ਨ ਕੁਮਾਰ, ਸੰਦੀਪਪਾਲ ਸਿੰਘ, ਵੈਦ ਚਰਨ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਵੈਦਰਜ਼ਫੀਲਡ ‘ਚ ਪ੍ਰਵਾਸੀ ਯੋਜਨਾ ਵਿਰੁੱਧ ਹੰਗਾਮਾ, ਪੁਲਿਸ ਨਾਲ ਝੜਪਾਂ
Next articleਟਰੰਪ ਦੀ ਟੈਰਿਫ਼ ਧਮਕੀ ‘ਤੇ ਬ੍ਰਿਟੇਨ ਦਾ ਤਿੱਖਾ ਵਿਰੋਧ