ਸੱਚੇ ਲੋਕ ਦੁਨੀਆਂ ਵਿੱਚ ਨਫ਼ਰਤ ਦਾ ਵੱਧ ਸ਼ਿਕਾਰ ਹੁੰਦੇ ਹਨ?

ਹਰਚਰਨ ਸਿੰਘ ਪ੍ਰਹਾਰ 
 (ਸਮਾਜ ਵੀਕਲੀ)-ਇਸ ਦੁਨੀਆਂ ਵਿੱਚ ਉਹ ਲੋਕ ਨਫ਼ਰਤ ਦੇ ਪਾਤਰ ਵੱਧ ਬਣਦੇ ਹਨ, ਜੋ ਸੱਚ ਬੋਲਦੇ ਹਨ। ਸੱਚ ਲਈ ਖੜਦੇ ਹਨ। ਦੁਨੀਆਂ ਵਿੱਚ ਪ੍ਰਚਲਤ ਤੋਂ ਉਲਟ ਜਾਂ ਵੱਖਰਾ ਚੱਲਣ ਦੀ ਕੋਸ਼ਿਸ਼ ਕਰਦੇ ਹਨ।
ਕਿਸੇ ਸਿਆਣੇ ਨੇ ਖ਼ੂਬਸੂਰਤ ਕਿਹਾ ਹੈ ਕਿ ਮਾੜਾ ਬਣਨ ਲਈ ਜ਼ਰੂਰੀ ਨਹੀਂ ਦੁਸ਼ਟ ਕਰਮ ਹੀ ਕੀਤੇ ਜਾਣ, ਬਹੁਤੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਵੀ ਤੁਹਾਨੂੰ ਬਹੁਤੇ ਲੋਕਾਂ ਸਦੀ ਨਫ਼ਰਤ ਦਾ ਪਾਤਰ ਬਣਾ ਦਿੰਦੀ ਹੈ।
ਇਤਿਹਾਸ ਦੇ ਮਹਾਨ ਨਾਇਕ ਜਿਨ੍ਹਾਂ ਨੂੰ ਅੱਜ ਲੋਕ ਪੂਜਦੇ ਹਨ, ਦਿਨ ਮਨਾਉਂਦੇ ਹਨ, ਉਨ੍ਹਾਂ ਦੇ ਸਮਿਆਂ ਵਿੱਚ ਉਨ੍ਹਾਂ ਨੂੰ ਫਾਂਸੀਆਂ ਮਿਲੀਆਂ, ਤਸੀਹੇ ਮਿਲੇ, ਦੇਸ਼ ਨਿਕਾਲ਼ੇ ਮਿਲੇ ਸਨ।
ਲੋਕ ਜ਼ਿੰਦਾ ਲੋਕਾਂ ਨੂੰ ਤਾਂ ਹੀ ਪੂਜਦੇ ਹਨ, ਜੇ ਤੁਹਾਨੂੰ ਲੋਕਾਂ ਨੂੰ ਮੂਰਖ ਬਣਾਉਣ ਦਾ ਬੱਲ ਹੋਵੇ, ਨਹੀਂ ਤਾਂ ਦੁਨੀਆਂ ਦੀ ਫ਼ਿਤਰਤ ਮੁਰਦੇ ਪੂਜਣ ਦੀ ਹੀ ਹੈ।
-ਹਰਚਰਨ ਸਿੰਘ ਪ੍ਰਹਾਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੱਡਬੀਤੀ ਯਾਦ :  ਸਕੂਲ ਕੰਟੀਨ ਦੀ ਗੁੱਗਨੀ 
Next articleਗ਼ਜ਼ਲ