ਗ਼ਜ਼ਲ

 (ਸਮਾਜ ਵੀਕਲੀ)
ਉਦਾਸ ਬੈਠਾ ਹਾਂ,ਉਹਦੀ ਯਾਦ ਚ’ਬੁਲਾਉ ਨਾ ਕੋਈ ਮੈਨੂੰ।
ਕੁੱਝ ਸਮੇਂ ਲਈ ਇਕੱਲਾ ਛੱਡ ਦਿਉ ਸਤਾਉ ਨਾ ਕੋਈ ਮੈਨੂੰ।
ਮੇਰੇ ਅੰਦਰ ਤੁਫ਼ਾਨ ਚਲਦੇ ਨੇ’ ਅਣਸੁਲਝੇ ਸਵਾਲਾਂ ਦੇ ਕਈ
ਸੋਚਾਂ ਦੇ ਵਰੋਲੇ ਵਿੱਚੋਂ ਬਾਹਰ ਵੀ ਕਢਾਉ ਕੋਈ ਮੈਨੂੰ।
ਗੁਨਾਹ ਕੀਤਾ ਵੀ ਨਹੀਂ ਤੇ ਗੁਨਾਹਗਾਰ ਵੀ ਹਾਂ ਮੈਂ
ਜਵਾਬ ਹੈ ਨਹੀੰ ਜਿਸਦਾ ਉਹ ਸਵਾਲ ਨਾ ਪਾਉ ਕੋਈ ਮੈਨੂੰ।
ਇਹ ਜੋ ਪੈੰਡਾ ਹਰਗਿਜ਼ ਨਾ ਮੇਰੀ ਮਰਜ਼ੀ ਦਾ ਮੇਰੇ ਦੋਸਤ
ਕੋਈ ਮੰਜ਼ਲ ਦਾ ਰਸਤਾ ਵੀ ਤਾਂ ਦਿਖਾਉ ਮੈਨੂੰ ਕੋਈ।
ਮੈੰ ਖੁਦ ਨੂੰ ਅਪਣਾ ਜਿਹਾ ਨਹੀੰ ਲਗਦਾ ਦੇਖਦਾ ਹਾਂ ਮੈਂ ਜਦ ਸ਼ੀਸਾ
ਇਸ ਬਿਗਾਨੇ ਸਖ਼ਸ਼ ਦੀ ਪਹਿਚਾਣ ਤਾਂ ਕਰਾਉ ਕੋਈ ਮੈਨੂੰ।
ਬੈਠਾਂ ਚੰਨ ਦੀ ਛਾਂਵੇੰ ਸੂਰਜ ਦੀ ਪਹਿਲੀ ਕਿਰਨ ਫ਼ੜਨ ਖਾਤਿਰ
ਭਰਨਾ ਮੈੰ ਕਿਵੇਂ ਚਾਨਣ ਮੁੱਠੀ ਚ ਇਹ  ਤਾਂ ਸਿਖਾਉ ਕੋਈ ਮੈਨੂੰ।
ਜਖ਼ਮੀ ਲੱਗਦਾ ਹੈ ਹਰ ਮਾਨਵ ਇਸ ਦਰਦ ਭਰੀ ਭੀੜ ਵਿੱਚ
ਮੰਗਾਂ ਸੁੱਖ ਰੱਬ ਕੋਲੋਂ ਉਹਦੇ ਨਾਲ ਤਾਂ ਮਿਲਾਉ ਕੋਈ ਮੈਨੂੰ।
ਕਰਕੇ ਕੱਠੇ ਰੰਗ ਸਜਾਉਣੇੰ ਨੇ ਸੁਪਨੇ ਸਤਰੰਗੀ ਪੀੰਘ ਵਰਗੇ
ਜਿਸ ਬਸਤੀ ਚ ਵਸੇ ਉਹ ਲਲਾਰੀ ਉੱਥੇ ਤਾਂ ਪਹੁੰਚਾਉ ਕੋਈ ਮੈਨੂੰ।
ਭੁਪਿੰਦਰ ਪਰਵਾਜ਼ 
ਕੋਟਕਪੂਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੇ ਲੋਕ ਦੁਨੀਆਂ ਵਿੱਚ ਨਫ਼ਰਤ ਦਾ ਵੱਧ ਸ਼ਿਕਾਰ ਹੁੰਦੇ ਹਨ?
Next articleIsrael bracing for six-week Rafah operation immediately after Ramzan