ਨੈਸ਼ਨਲ ਹਾਈਵੇ ਪਰ ਨਾ ਕੋਈ ਬੈਰੀਕੇਟਸ ਅਤੇ ਰਿਕਵਰੀ ਵੈਨ ਨਹੀ ਮੁਹੱਈਆ ਕਰਵਾਈ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਕਮਾਲਪੁਰ ਕਟ ਦੇ ਨਜ਼ਦੀਕ ਇੱਕ ਬਜਰੀ ਦਾ ਭਰਿਆ ਟਰਾਲੇ ਦਾ ਸੰਤੁਲਨ ਵਿਗੜਨ ਦੇ ਨਾਲ ਟਰਾਲਾ ਨੈਸ਼ਨਲ ਹਾਈਵੇ ਦੀ ਸੜਕ ਕਿਨਾਰੇ ਤੇ ਲੱਗੇ ਰੇਲਿੰਗ ਨਾਲ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਟਰਾਲਾ ਬਲਾਚੌਰ ਸਾਇਡ ਸਾਈਡ ਤੋਂ ਰੋਪੜ੍ਹ ਸਾਇਡ ਨੂੰ ਜਾ ਰਿਹਾ ਸੀ ਜਿਸ ਦਾ ਨੰਬਰ ਪੀਬੀ10 ਐਚ ਐਫ 8787 ਜਿਸ ਨੂੰ ਸਤਨਾਮ ਸਿੰਘ ਵਾਸੀ ਲੁਧਿਆਣਾ ਚਲਾ ਰਿਹਾ ਸੀ | ਡਰਾਈਵਰ ਦੇ ਦੱਸਣ ਮੁਤਾਬਕ ਜਦੋਂ ਉਹ ਉਪਰੋਕਤ ਸਥਾਨ ਤੇ ਪਹੁੰਚਿਆਂ ਤਾਂ ਅਣਪਛਾਤੇ ਵਾਹਨ ਚਾਲਕ ਨੇ ਇਕ ਦਮ ਸਾਇਡ ਦਬਾ ਦਿੱਤੀ ਜਿਸ ਕਾਰਨ ਟਰਾਲਾ ਚਾਲਕ ਨੇ ਆਪਣਾ ਟਰਾਲਾ ਇਕ ਦਮ ਸਾਈਡ ਕਰਨ ਲੱਗਾ ਜਿਸ ਨਾਲ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਟਰਾਲਾ ਨੈਸ਼ਨਲ ਹਾਈਵੇ ਦੀ ਲੱਗੀ ਰੇਲਿੰਗ ਨਾਲ ਟਕਰਾ ਗਿਆ | ਜਿਸ ਨਾਲ ਟਰਾਲਾ ਬੁਰੀ ਤਰ੍ਹਾਂ ਨਾਲ ਧਸ ਗਿਆ ਅਤੇ ਵੱਡਾ ਹਾਦਸਾ ਹੋਣੋ ਟਲ ਗਿਆ | ਗੌਰਤਲਬ ਹੈ ਕਿ ਮੌਕੇ ਤੇ ਨਾ ਹੀ ਨੈਸ਼ਨਲ ਹਾਈਵੇ ਦੀ ਟੀਮ ਅਤੇ ਨਾ ਹੀ ਰਿਕਵਰੀ ਵੈਨ , ਬੈਰੀਕੇਟਸ ਕੋਈ ਬੰਦੋਬਾਸਤ ਨਹੀ ਕੀਤਾ ਗਿਆ | ਜਦਕਿ ਇਹ ਨੈਸ਼ਨਲ ਹਾਈਵੇ ਦੀ ਵੱਡੀ ਅਣਗਹਿਲੀ ਜੱਗ ਜਾਹਿਰ ਹੋਈ |



