ਸਫ਼ਰ

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਥੱਕੇ ਨਹੀਂ ਹਨ ਪੈਰ ਮੇਰੇ,
ਸਫ਼ਰ ਤਾਂ ਅਜੇ ਵੀ ਜਾਰੀ ਹੈ l

ਕੰਡੇ ਰਸਤੇ ਵਿੱਚ ਬੜੇ ਨੇ,
ਹੋਰ ਜਾਣ ਦੀ ਅੱਗੇ ਤਿਆਰੀ ਹੈ l

ਪਿਆਰ ਜਿੱਥੇ ਵੰਡ ਦਿੱਤਾ,
ਚੱਲੀ ਉੱਥੇ ਵੀ ਆਰੀ ਹੈ l

ਹੇਰਾ ਫੇਰੀ ਸਫ਼ਰ’ਚ ਬੜੀ ਹੈ,
ਇਮਾਨਦਾਰੀ ਅਜੇ ਵੀ ਭਾਰੀ ਹੈ l

ਡੋਬਣ ਵਿੱਚ ਬਹੁਤ ਲੱਗੇ ਨੇ,
ਮੇਰੀ ਤਰ ਜਾਵਣ ਦੀ ਵਾਰੀ ਹੈ l

ਬਚ ਕੇ ਰਹੀਂ ਦੁਨੀਆਂ ਵਿੱਚ,
ਤਲਵਾਰ ਇਹ ਦੋ ਧਾਰੀ ਹੈ l

ਵਧੀਕੀਆਂ ਬਥੇਰੀਆਂ ਜਰ ਲਈਆਂ,
ਗੁੱਸੇ ਨੂੰ ਰੱਖਿਆ ਠਾਰੀ ਹੈ l

ਤੰਗੀਆਂ ਬਥੇਰੀਆਂ ਝੱਲ ਲਈਆਂ,
ਜ਼ਮੀਰ ਨਾ ਕਦੇ ਮਾਰੀ ਹੈ l

ਦੁਨੀਆਂ ਵਿੱਚ ਹਮੇਸ਼ਾਂ ਨਾ ਰਹਿਣਾ,
ਇਥੇ ਇੱਕ ਪ੍ਰਾਹੁਣਚਾਰੀ ਹੈ l

ਜਿੰਦਗੀ ਵਿੱਚ ਜਿਸ ਸਾਥ ਦਿੱਤਾ,
ਮਹਾਨ ਜ਼ਰੂਰ ਉਹ ਨਾਰੀ ਹੈ l

ਨਫਰਤਾਂ ਅਵਤਾਰ ਦੇ ਹਿੱਸੇ ਆਈਆਂ,
ਖੁਰਦਪੁਰੀਏ ਭਾਵੇਂ ਲਾਈ ਯਾਰੀ ਹੈ l

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਦਾਸ ਹੁੰਦੀ ਐ
Next articleਪੁੱਤ ਮੁੱਕ ਚੱਲੇ ਮਾਵਾਂ ਦੇ