(ਸਮਾਜ ਵੀਕਲੀ)
ਸਫ਼ਰ ਦੀ ਸ਼ਰੂਆਤ ਤੋਂ
ਮੰਜ਼ਿਲ ਤੱਕ
ਰਾਹਗੀਰ ਕਿਸੇ ਦਾ ਨਹੀਂ
ਹੁੰਦਾ
ਰਾਹ ਤੇ ਤੁਰਦਿਆਂ ਉਹ ਆਪਣੇ ਆਪ ਨਾਲ ਹੁੰਦਾ
ਧੁਨ ਸਵਾਰ ਹੁੰਦੀ
ਬਸ ਸਫ਼ਰ ਪੂਰਾ ਕਰਨ ਦੀ
ਨਾ ਘਰ ਹੁੰਦਾ ਨਾ ਕੋਈ ਸਾਥੀ
ਆਲੇ ਦੁਆਲੇ ਦੇ ਨਜ਼ਾਰੇ
ਮਨ ਭਾਉਂਦੇ ਮੰਜਰ
ਦਿਲਕਸ਼ ਕੁਦਰਤੀ ਦ੍ਰਿਸ਼
ਭਾਵਨਾਵਾਂ ਦਾ ਸਮੁੰਦਰ
ਠਾਠਾਂ ਮਾਰਦਾ ਮਨ ਅੰਦਰ
ਆਪਣੇ ਹੀ ਖਿਆਲਾਂ ਵਿੱਚ
ਸੁਪਨਿਆਂ ਦਾ ਰਾਹੀ
ਇਕ ਪਲ ਆਉਂਦਾ ਜਦੋਂ
ਭੁੱਲ ਕੇ ਜਿਹਨਾਂ ਨੂੰ ਛੱਡ
ਆਇਆ
ਨਾ ਉਸ ਦੀ ਸੋਚ ਜਿਸ ਕੋਲ ਜਾਣਾ
ਰਾਹ ਤੇ ਤੁਰਦਾ ਰਾਹ ਦਾ ਰਾਹੀ
ਆਪਣੇ ਆਪ ਨੂੰ ਸਮਝਦਾ
ਲੱਭਦਾ ਆਪ ਨੂੰ ਆਪ ‘ਚੋ
ਤੁਰਿਆ ਜਾਂਦਾ ਮਸਤ ਮੌਲਾ
ਬਣ ਜਾਂਦਾ ਕਿਸੇ ਹਮਸਫ਼ਰ ਦਾ
ਪਾ ਕੇ ਸਾਂਝ ਵਿਚਾਰਾਂ ਦੀ
ਭੁੱਲ ਕੇ ਦੀਨ ਦੁਨੀਆ
ਹੋ ਜਾਂਦਾ ਬੇਖ਼ਬਰ ਜ਼ਿੰਦਗੀ ਦੇ
ਝਮੇਲਿਆਂ ਤੋਂ
ਸਫ਼ਰ ਜਰੂਰੀ ਹੁੰਦਾ ਆਪਣੇ ਆਪ ਨੂੰ ਮਿਲਣ ਲਈ
ਘਰਾਂ ਵਿੱਚ ਰਹਿ ਕੇ
ਅਧੂਰਾ ਹੀ ਰਹਿ ਜਾਂਦਾ
ਜ਼ਿੰਦਗੀ ਵੀ ਹੈ ਇੱਕ ਸਫ਼ਰ ਪਾ ਲੈਂਦਾ ਤੁਰਨ ਵਾਲਾ
ਮਕਸਦ ਵੀ ਤੇ ਮੰਜ਼ਿਲ ਵੀ
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly