(ਸਮਾਜ ਵੀਕਲੀ)
ਰਲ-ਮਿਲ ਮੇਰੇ ਵੀਰੋ ਭੈਣੋ ਛੇਤੀ – ਛੇਤੀ ਆਉ।
ਹੱਥ ਗ਼ੱਦਾਰਾਂ ਦੇਸ਼ ਆ ਗਿਆ ਰਲਕੇ ਹੁਣ ਬਚਾਉ।
ਕਣਕ ਚੌਲ ਐ ਮੁਫ਼ਤ ਵੰਡਕੇ ਸਾਨੂੰ ਰਹੇ ਭਰਮਾਉਂਦੇ।
ਪਾ ਖਾਤਿਆਂ ਵਿੱਚ ਪੈਸੇ ਥੋੜੇ ਸਾਨੂੰ ਮਗਰ ਲਗਾਉਂਦੇ।
ਨੌਕਰੀਆਂ ਥਾਂ ਰਾਸ਼ਨ ਦਿੱਤਾ ਇਹਨਾਂ ਦਾ ਨਾਂ ਖਾਉ।
ਹੱਥ ਗ਼ੱਦਾਰਾਂ ਦੇਸ਼ ਆ ਗਿਆ ਰਲ਼ਕੇ ਹੁਣ ਬਚਾਉ।
ਝੂਠੇ ਲਾਰੇ ਲਾਕੇ ਕੇ ਇਹਨਾਂ ਮੂਰਖ਼ ਸਾਨੂੰ ਬਣਾਇਆਂ।
ਬਿਜ਼ਲੀ ਪਾਣੀ ਮੁਫ਼ਤ ਦੇਵਾਂਗੇ ਇੱਕ ਨਾਂ ਬੋਲ ਪੁਗਾਇਆ।
ਕੋਝੀਆਂ ਚਾਲਾਂ ਵਿੱਚ ਇਹਨਾਂ ਦੀਆਂ ਹੁਣ ਨਾ ਲੋਕੋ ਆਉ।
ਹੱਥ ਗ਼ੱਦਾਰਾਂ ਦੇਸ਼ ਆ ਗਿਆ ਰਲਕੇ ਹੁਣ ਬਚਾਉ।
ਘਰ – ਘਰ ਵੋਟਾਂ ਲੈਣ ਜਦੋਂ ਏ “ਸਰਘੀ” ਭੈਣੇ ਆਉਂਦੇ।
ਹੱਥ ਜੋੜਕੇ ਸਭਨਾਂ ਨੂੰ ਏ ਪਿਆਰ ਨਾ ਫਹਿਤੇ ਬੁਲਾਉਂਦੇ।
ਕੰਮ ਜਦੋਂ ਹੈ ਕੋਈ ਪੈਦਾ ਫਿਰ ਕੋਲ ਨਾ ਆਉਂਦੇ।
ਸੁਣਿਉ ਨਾ ਹੁਣ ਗੱਲ ਇਹਨਾਂ ਦੀ ਵੱਟੇ ਵੱਟ ਭਜਾਉ।
ਹੱਥ ਗ਼ੱਦਾਰਾਂ ਦੇਸ਼ ਆ ਗਿਆ ਰਲਕੇ ਹੁਣ ਬਚਾਉ।
ਇੱਕਠੇ ਹੋ ਜਾਉ ਵੀਰੋਂ ਭੈਣੋ ਸਾਰੇ ਇੱਕ ਹੋ ਜਾਓ।
ਪਹਿਲਾਂ ਗੋਰਿਆਂ ਨੂੰ ਹੱਥ ਪਾਇਆ।
ਹੁਣ ਇਹਨਾਂ ਵੱਲ ਆਉ।
ਧਰਤੀ ਮਾਂ ਦੇ ਪੁੱਤਰ ਹੋਕੇ ਆਪਣਾਂ ਫਰਜ਼ ਨਿਭਾਉ।
ਹੱਥ ਗ਼ੱਦਾਰਾਂ ਦੇਸ਼ ਆ ਗਿਆ ਰਲਕੇ ਹੁਣ ਬਚਾਉ।
ਬਲਵਿੰਦਰ ਸਰਘੀ
ਕੰਗ ਪਿੰਡ ਕੰਗ ਤਹਿਸੀਲ
ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ
ਮੋ:8288959935
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly