HOME ਟਰੈਕਟਰ ਟਰਾਲੀ ਦੇ ਪਿੱਛੇ ਸਕਾਰਪੀਓ ਗੱਡੀ ਵੱਜਣ ਨਾਲ ਹੋਇਆ ਭਿਆਨਕ ਹਾਦਸਾ ,...

ਟਰੈਕਟਰ ਟਰਾਲੀ ਦੇ ਪਿੱਛੇ ਸਕਾਰਪੀਓ ਗੱਡੀ ਵੱਜਣ ਨਾਲ ਹੋਇਆ ਭਿਆਨਕ ਹਾਦਸਾ , ਟਰੈਕਟਰ ਟਰਾਲੀ ਤੇ ਬੈਠੇ 2 ਵਿਆਕਤੀਆਂ ਦੀ ਹੋਈ ਮੌਤ

ਕੈਪਸ਼ਨ ਸਕਾਰਪੀਓ ਗੱਡੀ ਅਤੇ ਟਰੈਕਟਰ ਟਰਾਲੀ ਦੀ ਦੀਆਂ ਏ ਐਸ ਆਈ ਸੰਜੀਵ ਕੁਮਾਰ ਅਤੇ ਟਰੈਕਟਰ ਡਰਾਈਵਰ ਜਤਿੰਦਰ ਸਿੰਘ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕੰਗਣਾ ਪੁੱਲ (ਬਾਈਪਾਸ)ਕੋਲ ਸਕਾਰਪੀਓ ਕਾਰ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ  ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਸੰਜੀਵ ਕੁਮਾਰ ਥਾਣਾ ਸਿਟੀ ਬਲਾਚੌਰ ਨੇ ਦੱਸਿਆ ਕਿ ਟਰੈਕਟਰ ਟਰਾਲੀ ਰੋਪੜ੍ਹ ਸਾਇਡ ਵਲੋਂ ਸ਼ਟਰਿੰਗ ਦਾ ਸਮਾਨ ਲੈ ਨਵਾਂਸ਼ਹਿਰ ਵੱਲ ਜਾ ਰਹੀ ਸੀ। ਕਿ ਉਸ ਦੇ ਪਿੱਛਲੇ ਪਾਸੇ ਤੋਂ ਇੱਕ ਸਕਾਰਪੀਓ ਗੱਡੀ ਜਿਸ ਦਾ ਨੰਬਰ ਪੀ ਬੀ 30 ਬੀ 0070  ਜਿਸ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਟਰੈਕਟਰ ਦੇ ਮੁਡਗਾਰਡਾਂ ਤੇ ਬੈਠੇ ਲੇਵਰ ਦੋਵੇਂ ਵਿਆਕਤੀ ਸੜਕ ਤੇ ਡਿੱਗ ਪਏ ਜਿਸ ਨਾਲ ਉਹ ਗੰਭੀਰ ਜਖਮੀ ਹੋ ਜਿਨ੍ਹਾਂ ਨੂੰ ਤਰੁੰਤ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਸਿਵਲ ਹਸਪਤਾਲ ਬਲਾਚੌਰ ਵਿਖੇ ਭੇਜਿਆਂ ਗਿਆ।ਜਿੱਥੇ ਡਾਕਟਰਾਂ ਦੀ ਟੀਮ ਮ੍ਰਿਤਕ ਘੋਸ਼ਿਤ ਕਰ ਦਿੱਤਾ। ਟਰੈਕਟਰ ਟਰਾਲੀ ਦੇ ਡਰਾਈਵਰ ਜਤਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮਾਛੀਵਾੜਾ ਸਾਹਿਬ ਨੇ ਦੱਸਿਆ ਕਿ ਅਸੀਂ ਜਲਾਲਪੁਰ ਤੋਂ ਸ਼ਟਰਿੰਗ ਦਾ ਸਮਾਨ ਲੈ ਕੇ ਮਾਛੀਵਾੜਾ ਸਾਹਿਬ ਜਾ ਰਹੇ ਸਨ। ਜਦੋਂ ਅਸੀਂ ਨੇੜੇ ਕਨਾਲਵਿਊ ਹੋਟਲ ਤੋਂ ਥੋੜ੍ਹਾ ਅੱਗੇ ਪੁੱਜੇ ਤਾ ਪਿੱਛੇ ਤੋਂ ਜ਼ੋਰਦਾਰ ਸਕਾਰਪੀਓ ਗੱਡੀ ਟਰਾਲੀ ਵਿੱਚ ਵੱਜੀ ਜਿਸ ਕਾਰਨ ਇਹ ਗੰਭੀਰ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਉਪਰੰਤ ਸਕਾਰਪੀਓ ਚਾਲਕ ਅਤੇ ਹੋਰ ਸਵਾਰ ਵਿਆਕਤੀ ਜਿਨ੍ਹਾਂ ਨੇ ਨਾਲ ਵੱਡੇ ਵੱਡੇ ਸ਼ਿਕਾਰੀ ਕੁੱਤੇ ਵੀ ਸਨ ਜੋ ਮੌਕੇ ਤੋਂ ਫਰਾਰ ਹੋ ਗਏ। ਟਰੈਕਟਰ ਡਰਾਈਵਰ ਨੇ ਦੱਸਿਆ ਕਿ ਜਿਹਨਾਂ ਬੰਦਿਆਂ ਦੀ ਮੋਤ ਹੋਈ ਹੈ। ਉਨ੍ਹਾਂ ਦੇ ਨਾਮ ਗੋਲੂ ਉਮਰ (35) ਸਾਲ ਅਤੇ ਬੰਟੀ ਉਮਰ (35) ਦੱਸਿਆਂ ਹੈ ।ਇਸ ਸਬੰਧੀ ਜਦੋਂ ਏ ਐਸ ਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਅਤੇ ਸਕਾਰਪੀਓ ਗੱਡੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਿਨ੍ਹਾਂ ਬੰਦਿਆਂ ਹਾਦਸੇ ਵਿੱਚ ਮੌਤ ਹੋ ਚੁੱਕੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਲਾਚੌਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article14ਵੇਂ ਦਸਮੇਸ਼ ਟੂਰਨਾਮੈਂਟ ਆਂਡਲੂ ਦਾ ਪੋਸਟਰ ਜਾਰੀ- 25 ਤੋ 28 ਤੱਕ ਹੋਵੇਗਾ ਟੂਰਨਾਮੈਂਟ
Next articleਸਮੂਹ ਅਧਿਆਪਕ ਜੱਥੇਬੰਦੀਆਂ ਵੱਲੋ ਇਕੱਠੇਹੋਕੇ ਟੈੱਟ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ