ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਦਸਮੇਸ਼ ਸਪੋਰਟਸ ਕਲੱਬ ਵੱਲੋਂ 14 ਵਾਂ ਦਸਮੇਸ਼ ਟੂਰਨਾਂਮੈਂਟ ਪਿੰਡ ਆਂਡਲੂ ਵਿਖੇ ਗ੍ਰਾਮ ਪੰਚਾਇਤ ਐਨ.ਆਰ.ਆਈਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25 ਤੋਂ 28 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ 14ਵੇਂ ਦਸਮੇਸ਼ ਟੂਰਨਾਮੈਂਟ ਦਾ ਪੋਸਟਰ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਪ੍ਰਧਾਨ ਜਗਰਾਜ ਸਿੰਘ ਪਤਵੰਤੇ ਸੱਜਣਾਂ ਅਤੇ ਕਲੱਬ ਮੈਂਬਰਾਂ ਵਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਤੇ ਪ੍ਰਧਾਨ ਜਗਰਾਜ ਸਿੰਘ ਤੂਰ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ 25 ਫਰਵਰੀ ਨੂੰ ਫੁੱਟਬਾਲ 40 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ 27ਫਰਵਰੀ ਨੂੰ ਫੁੱਟਬਾਲ ਓਪਨ ਦੇ ਮੁਕਾਬਲੇ ਤੇ 28 ਫ਼ਰਵਰੀ ਨੂੰ ਕਬੱਡੀ 75 ਕਿੱਲੋ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਟੂਰਨਾਮੈਂਟ ਦੌਰਾਨ ਕਮੇਟੀ ਵੱਲੋ ਗੁਰਸਿੱਖ ਖਿਡਾਰੀਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਤੇ ਨਸ਼ਾ ਕਰਕੇ ਖੇਡਣ ਵਾਲੀਆ ਟੀਮਾਂ ਨੂੰ ਬਾਹਰ ਕੱਢਿਆ ਜਾਵੇਗਾ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਧਾਨ ਜਗਰਾਜ ਸਿੰਘ, ਗੁਰਦੀਪ ਸਿੰਘ ਗਰੇਵਾਲ, ਰਣਜੀਤ ਸਿੰਘ ਨੀਟਾ, ਪੰਚ ਜਸਵੰਤ ਸਿੰਘ, ਪੰਚ ਲਛਮਣ ਸਿੰਘ,ਹਰਵੀਰ ਸਿੰਘ ਪੰਚ, ਸੰਨੀ ਫੌਜੀ, ਗੱਗੀ ,ਹਰਦਿਆਲ ਸਿੰਘ ,ਬਲਰਾਜ ਸਿੰਘ ਬਿੱਲੂ,ਜੀਤੀ, ਦਰਸ਼ਨ ਸਿੰਘ ਤੂਰ, ਅਮਨਦੀਪ ਸਿੰਘ ਤੂਰ, ਬੱਬਲੂ ਗਰੇਵਾਲ, ਦਲੀਪ ਸਿੰਘ ਗਰੇਵਾਲ,ਅਵਤਾਰ ਸਿੰਘ ਤਾਰ,ਰਣਦੀਪ ਸਿੰਘ,ਬੀਰੂ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



