HOME ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਦਾ ਪ੍ਰਚਾਰ ਕਰਨਗੀਆਂ ਡਿਜੀਟਲ ਵੈਨਾਂ:...

ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਦਾ ਪ੍ਰਚਾਰ ਕਰਨਗੀਆਂ ਡਿਜੀਟਲ ਵੈਨਾਂ: ਚੇਅਰਮੈਨ ਸਤਨਾਮ ਜਲਾਲਪੁਰ

1
​ਬਲਾਚੌਰ ਦੇ ਟੁੰਡੇਵਾਲ ਵਿਖੇ ਹੋਇਆ ਵਿਸ਼ਾਲ ਇਕੱਠ, ‘ਆਪ’ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ
​ਬਲਾਚੌਰ,   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ):ਜ਼ਿਲ੍ਹਾ ਪਲੈਨਿੰਗ ਬੋਰਡ ਐਸ.ਬੀ.ਐਸ. ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਪਿੰਡ ਟੁੰਡੇਵਾਲ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜਲਾਲਪੁਰ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਤਿਹਾਸਕ ਅਤੇ ਲੋਕ-ਪੱਖੀ ਕੰਮਾਂ ਸਦਕਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਆਪਣੀ ਸਰਕਾਰ ਬਣਾਵੇਗੀ। ਸ੍ਰੀ ਗੁਰੂ ਰਵਿਦਾਸ ਜੀ ਦੇ ਆਉਣ ਵਾਲੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਐਲ.ਈ.ਡੀ.  ਸਕ੍ਰੀਨਾਂ ਵਾਲੀਆਂ ਵੈਨਾਂ ਰਾਹੀਂ ਪਿੰਡਾਂ ਵਿੱਚ ਗੁਰੂ ਸਾਹਿਬ ਦੇ ਜੀਵਨ, ਉੱਚੇ ਫਲਸਫੇ ਅਤੇ ਸਿੱਖਿਆਵਾਂ ‘ਤੇ ਅਧਾਰਤ 30 ਮਿੰਟ ਦੀ ਵਿਆਪਕ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ।ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਐਸ ਸੀ ਵਰਗ: 1500 ਰੁਪਏ ਅਤੇ ਜਨਰਲ ਵਰਗ: 1000 ਰੁਪਏ ਮਾਸਿਕ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਬਜ਼ੁਰਗਾਂ ਲਈ ਮੁਫ਼ਤ ‘ਤੀਰਥ ਯਾਤਰਾ ਸਕੀਮ’ ਅਤੇ ਕੰਢੀ ਖੇਤਰ ਦੇ ਕਿਸਾਨਾਂ ਲਈ ‘ਲਿਫਟ ਇਰੀਗੇਸ਼ਨ’ ਰਾਹੀਂ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ।ਪੰਜਾਬ ਭਰ ਵਿੱਚ ‘ਆਮ ਆਦਮੀ ਕਲੀਨਿਕ’, ‘ਸਕੂਲ ਆਫ਼ ਐਮੀਨੈਂਸ’ ਅਤੇ ਪਿੰਡਾਂ ਵਿੱਚ ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਨਸ਼ਾ ਤਸਕਰਾਂ ਅਤੇ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ​ਚੇਅਰਮੈਨ ਜਾਲਾਲਪੁਰ ਨੇ ਸਮੂਹ ਵਰਕਰਾਂ ਨੂੰ ਸਰਕਾਰ ਦੀਆਂ ਇਨ੍ਹਾਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ​ਇਸ ਮੌਕੇ ਹੋਈ ਅਹਿਮ ਮੀਟਿੰਗ ਦੌਰਾਨ ਇਲਾਕੇ ਦੇ ਪ੍ਰਮੁੱਖ ਆਗੂਆਂ ਅਤੇ ਪਤਵੰਤਿਆਂ ਵਿੱਚ ਪਰਮਜੀਤ ਸਰਪੰਚ, ਸ਼ਾਮ ਲਾਲ ਸਾਬਕਾ ਸਰਪੰਚ ਟੁੰਡੇਵਾਲ, ਜਗਨ ਨਾਥ ਟੁੰਡੇਵਾਲ, ਸੇਠੀ ਰਾਮ (ਲਾਲਾ), ਬਾਲਕਿਸ਼ਾਨ, ਸਿੰਦਰਪਾਲ, ਰਾਮ ਸਰੂਪ, ਦੇਵਰਾਜ, ਕੇਵਲ ਕ੍ਰਿਸ਼ਨ, ਰਾਜ ਕੁਮਾਰ, ਸਰਵਣ ਕੁਮਾਰ, ਕਮਲ ਕੁਮਾਰ, ਮਹਿੰਦਰ ਪਾਲ, ਮਨੀਸ਼ ਕੁਮਾਰ, ਧੀਰਜ, ਹਜ਼ਾਰੀ, ਖੁਸ਼ੀ ਰਾਮ ਅਤੇ ਦਵਿੰਦਰ ਸਮੇਤ ਵੱਡੀ ਗਿਣਤੀ ਵਿੱਚ ਪੰਚ-ਸਰਪੰਚ ਅਤੇ ਪਾਰਟੀ ਵਰਕਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ”ਸਤਲੁਜ” ਸਰਕਾਰਾਂ ਦੁਆਰਾ ਸਿੱਖ ਕੌਮ ਤੇ ਕੀਤੇ ਗਏ ਜਬਰ ਜੁਲਮ ਨੂੰ ਪੇਸ਼ ਕਰਦੀ ਹੈ : ਸਿੰਗੜੀਵਾਲਾ