ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ਤੇ ਮਾਲੇਰਕੋਟਲਾ ਵਿਖੇ ਸਰਕਾਰ ਵੱਲੋ ਅਧਿਆਪਕਾਂ ਤੇ ਥੋਪੇ ਇਸ ਬੇਲੋੜੇ ਟੈਟ ਟੈਸਟ ਦਾ ਵਿਰੋਧ ਕਰਦੇ ਹੋਏ ਸਮੂਹ ਜੱਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ ਕਰਦਿਆਂ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਣਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ.ਬੀ.ਸੀ ਅਧਿਆਪਕ ਯੂਨੀਅਨ ਮਾਲੇਰਕੋਟਲਾ ਨੇ ਦੱਸਿਆ ਕਿ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿ ਅਧਿਆਪਕਾਂ ਤੇ ਕੋਈ ਟੈਸਟ ਨੋਟੀਫਿਕੇਸ਼ਨ ਦੀ ਮਿਤੀ ਤੋਂ ਪਹਿਲਾਂ ਹੋਈਆਂ ਭਰਤੀਆਂ ਤੇ ਲਗਾਇਆ ਜਾਵੇ।ਇਸ ਸੰਬੰਧੀ ਸਰਕਾਰ ਨੂੰ ਆਪਣਾ ਪੱਖ ਮਾਣਯੋਗ ਸੁਪਰੀਮ ਕੋਰਟ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਅਧਿਆਪਕ ਪਹਿਲਾਂ ਹੀ ਐਨੇ ਸਖ਼ਤ ਮੁਕਾਬਲਿਆਂ ਵਿੱਚੋਂ ਪਾਸ ਹੋ ਕੇ ਮਸਾਂ ਆਪਣੇ ਰੋਜ਼ਗਾਰ ਸਿਰ ਹੋਏ ਹਨ।ਹੁਣ ਉਹ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਦਾ ਆਪ ਪੜ੍ਹਨ ਇਸ ਲਈ ਇਸ ਤੋਂ ਤੁਰੰਤ ਅਧਿਆਪਕਾਂ ਨੂੰ ਰਾਹਤ ਦਿਵਾਈ ਜਾਵੇ ਤੇ ਤਰੱਕੀਆਂ ਕੀਤੀਆਂ। ਇਸ ਸਮੇਂ ਨੂਰ ਮੁਹੰਮਦ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਨੇ ਵੀ ਇਸ ਨੋਟੀਫਿਕੇਸ਼ਨ ਦੀ ਵਿਰੋਧਤਾ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਦੀ ਆੜ ਵਿੱਚ ਇਸ ਤਰ੍ਹਾਂ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।ਬਿਕਰਮ ਸਿੰਘ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ ਨੇ ਕਿਹਾ ਕਿ ਐਸ. ਵਾਈ.ਐਲ ਦਾ ਫੈਸਲਾ, ਬਰਾਬਰ ਕੰਮ ਬਰਾਬਰ ਤਨਖਾਹ, ਪੁਰਾਣੀ ਪੈਨਸ਼ਨ ਦਾ ਫੈਸਲਾ ਇਹ ਵੀ ਤਾਂ ਮਾਣਯੋਗ ਸੁਪਰੀਮ ਦੇ ਹੀ ਫੈਸਲੇ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਅਜੇ ਤੱਕ ਦੇਖਿਆ ਤੱਕ ਨਹੀਂ ਗਿਆ।ਪਰ ਮੁਲਾਜ਼ਮ ਮਾਰੂ ਫੈਸਲੇ ਸਰਕਾਰੀ ਅਧਿਕਾਰੀ ਤੁਰੰਤ ਲਾਗੂ ਕਰਨ ਲਈ ਤਿਆਰ ਹੋ ਜਾਂਦੇ ਹਨ।ਇਸ ਲਈ ਇਨਸਾਫ਼ ਲੈਣ ਵਾਸਤੇ ਸੰਘਰਸ਼ ਦਾ ਰਾਹ ਹੀ ਇੱਕੋ ਇੱਕ ਰਾਹ ਹੈ,ਜਿਸ ਨਾਲ ਅਸੀਂ ਆਪਣਾ ਰੁਜ਼ਗਾਰ ਬਚਾਅ ਸਕਦੇ ਹਾਂ।ਇਸ ਸਮੇਂ ਸਾਰੇ ਅਧਿਆਪਕਾ ਨੇ ਇਸ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਅਧਿਆਪਕ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕਮਲ ਜੈਨ, ਗੁਰਜੰਟ ਸਿੰਘ, ਮੁਹੰਮਦ ਬਸ਼ੀਰ, ਸੁਖਵਿੰਦਰ ਸਿੰਘ ਨਾਰੀਕੇ, ਮੁਹੰਮਦ ਸਫੀਕ,ਨਿਮਾਜ਼ ਅਲੀ ਅਤੇ ਕਮਲਜੀਤ ਸਿੰਘ ਨੇ ਸੰਬੋਧਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



