ਕਸਬਾ ਅੱਪਰਾ ਤੋਂ ਸਰਪੰਚੀ ਦੇ ਅਹੁਦੇ ਲਈ ਕਾਲਾ ਲਵਲੀ (ਗੁਰਦੀਪ ਸਿੰਘ) ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ

ਕਾਲਾ ਲਵਲੀ (ਗੁਰਦੀਪ ਸਿੰਘ)

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਸਰਕਾਰ ਵਲੋਂ ਜਿੱਥੇ 15 ਅਕਤੂਬਰ ਨੂੰ  ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਣ ਚੋਣ ਅਖਾੜਾ ਪੂਰੀ ਤਰਾਂ ਨਾਲ ਭਖ ਚੁੱਕਾ ਹੈ | ਇਸੇ ਹੀ ਲੜੀ ਤਹਿਤ ਕਸਬਾ ਅੱਪਰਾ ‘ਚ ਵੀ ਪੰਚਾਇਤੀ ਚੋਣਾਂ ਨੂੰ  ਲੈ ਕੇ ਮੀਟਿੰਗਾਂ ਤੇ ਜੋੜ ਤੋੜ ਸ਼ੁਰੂ ਹੋ ਗਏ ਹਨ | ਇਸ ਵਾਰ ਦੀ ਪੰਚਾਇਤੀ ਚੋਣ ‘ਚ ਸਰਪੰਚੀ ਦੇ ਅਹੁਦੇ ਲਈ ਕਾਲਾ ਲਵਲੀ (ਗੁਰਦੀਪ ਸਿੰਘ) ਪ੍ਰਧਾਨ ਡਿਵੈਲਪਮੈਂਟ ਕਮੇਟੀ ਅੱਪਰਾ ਇੱਕ ਪ੍ਰਮੁੱਖ ਤੇ ਮਜਬੂਤ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ | ਇਸ ਸੰਬੰਧ ‘ਚ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਕਾਲਾ ਲਵਲੀ ਨੇ ਕਿਹਾ ਕਿ ਮੇਰਾ ਮੁੱਖ ਮਕਸਦ ਅੱਪਰਾ ਦੇ ਸਰਵਪੱਖੀ ਵਿਕਾਸ ਕਰਨਾ ਹੈ | ਉਸਨੇ ਕਿਹਾ ਕਿ ਜੇਕਰ ਮੈਨੂੰ ਅੱਪਰਾ ਦੇ ਲੋਕ ਸਰਪੰਚ ਚੁਣਦੇ ਹਨ ਤਾਂ ਮੇਰਾ ਮੁੱਖ ਮਕਸਦ ਅੱਪਰੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ | ਉਸਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਚਾਇਤ ਘਰ ‘ਚ ਪੰਚਾਇਤੀ ਕੰਮਾਂ ਦੀ ਸ਼ੁਰੂਆਤ ਹੋਵੇਗੀ | ਪਿੰਡ ਦਾ ਹਰ ਵਸਨੀਕ ਪੰਚਾਇਤ ਘਰ ‘ਚ ਆ ਕੇ ਆਪਣੀ ਗੱਲ ਜਾਂ ਪੱਖ ਰੱਖ ਸਕਦਾ ਹੈ | ਪੀਣ ਵਾਲੇ ਪਾਣੀ ਦੀ ਸਪਲਾਈ ‘ਚ ਲੋੜੀਦਾਂ ਸੁਧਾਰ ਕੀਤਾ ਜਾਵੇਗਾ | ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਸਿਸਟਮ ਲਿਆਂਵਾਗੇ | ਜਿਸ ਕਾਰਣ ਬਰਸਾਤਾਂ ‘ਚ ਦੁਕਾਨਾਂ ਤੇ ਘਰ ਅੱਗੇ ਪਾਣੀ ਨਹੀਂ ਖੜੇਗਾ | ਛੱਪੜ ਨੂੰ  ਡੂੰਘਾ ਕਰਕੇ ਤਿੰਨ ਹਿੱਸਿਆਂ ‘ਚ ਵੰਡਿਆ ਜਾਵੇਗਾ ਤੇ ਛੱਪੜ ਦੇ ਆਲੇ ਦੁਆਲੇ ਦਰੱਖਤ ਤੇ ਫੁੱਲ ਲਗਾ ਕੇ ਸੁੰਦਰ ਦਿੱਖ ਦਿੱਤੀ ਜਾਵੇਗੀ | ਬਜ਼ਾਰ ਤੇ ਹਰ ਮੁਹੱਲੇ ‘ਚ ਕੂੜੇ ਦੀ ਸਮੱਸਿਆ ਲਈ ਠੋਸ ਉਪਰਾਲੇ ਕੀਤੇ ਜਾਣਗੇ | ਵੱਡਾ ਸਰਕਾਰੀ ਹਸਪਤਾਲ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ | ਅੱਪਰਾ ‘ਚ ਕਾਲਜ ਤੇ ਤਕਨੀਕੀ ਵਿੱਦਿਅਕ ਅਦਾਰਾ ਬਣਾਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ | ਆਮ ਲੋਕਾਂ ਦੀ ਸਹੂਲਤ ਲਈ ਅੱਪਰਾ ਦੇ ਸਰਕਾਰੀ ਹਸਪਤਾਲ ‘ਚ ਨਸ਼ਾ ਛਡਵਾਉਣ ਵਾਲੀਆਂ ਗੋਲੀਆਂ ਵੰਡਣ ਦਾ ਕੰਮ ਹੋਰ ਜਗਾ ਤਬਦੀਲ ਕੀਤਾ ਜਾਵੇਗਾ | ਪੁਲਿਸ ਚੌਂਕੀ ਦੇ ਅੱਗਿਓਾ ਲੰਘਦੀ ਸੜਕ ਜਲਦ ਬਣਾਈ ਜਾਵੇਗੀ | ਅੱਪਰਾ ਵਿਖੇ ਸੇਵਾ ਕੇਂਦਰ ਨੂੰ  ਦੁਬਾਰਾ ਚਾਲੂ ਕਰਵਾਉਣ ਦੇ ਯਤਨ ਕੀਤੇ ਜਾਣਗੇ | ਇੱਥੇ ਇਹ ਗੌਰ ਕਰਨਯੋਗ ਹੈ ਕਿ ਗੁਰਦੀਪ ਸਿੰਘ ਕਾਲਾ ਲਵਲੀ ਇੱਕ ਉੱਘੇ ਸਮਾਜ ਸੇਵਕ ਵੀ ਹਨ ਤੇ ਹਰ ਸਮੇਂ ਲੋਕਾਂ ਦੀ ਮੱਦਦ ਲਈ ਤੱਤਪਰ ਰਹਿੰਦੇ ਹਨ | ਉਹ ਅੱਪਰਾ ਡਿਵੈਲਪਮੈਂਟ ਕਮੇਟੀ ਦੇ ਪ੍ਰਧਾਨ ਵੀ ਹਨ | ਉਨਾਂ ਦੀ ਅਗਵਾਈ ਹੇਠ ਅੱਪਰਾ ‘ਚ ਅਨੇਕਾ ਵਿਕਾਸ ਦੇ ਕੰਮ ਕੀਤੇ ਗਏ ਹਨ ਤੇ ਕੀਤੇ ਜਾ ਰਹੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਹਿੰਗਾ
Next articleਸੀ ਐੱਚ ਸੀ ਖਿਆਲਾ ਕਲਾਂ ਵਿਖੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ