ਛੁਣਛੁਣੇ ਫਾਰ 2022

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ
ਕੋਈ ਲੱਕੜੀ, ਕੋਈ ਲੋਹਾ ਤੇ ਕੋਈ
ਸਟੀਲ ਦਾ ਹੱਥ ‘ਚ ਫੜਾਏ.. ਪੰਜਾਬੀਉ…
ਛੁਣਛੁਣੇ ਵਿਕਣੇ ਆਏ
ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ….

ਬਿਜਲੀ ਮੁਫ਼ਤੋ-ਮੁਫ਼ਤ ਮਿਲੂਗੀ।
ਸਪਲਾਈ ਵੀ ਚੁਸਤ ਮਿਲੂਗੀ।
ਭਰਿਉ ਨਾ ਪਿਛਲੇ ਬਕਾਏ.. ਪੰਜਾਬੀਉ..
ਛੁਣਛੁਣੇ ਵਿਕਣੇ ਆਏ
ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ

ਮਹਿੰਗੇ ਆਈ ਫੋਨ ਮਿਲਣਗੇ।
ਸਬਸਿਡੀਆਂ ‘ਤੇ ਲੋਨ ਮਿਲਣਗੇ।
ਉਹ ਵੀ ਜਾਣੇ ਮਾਫ ਕਰਾਏ… ਪੰਜਾਬੀਉ
ਛੁਣਛੁਣੇ ਵਿਕਣੇ ਆਏ
ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ

ਬੱਸਾਂ ਨਹਿਰਾਂ ਵਿੱਚ ਚੱਲਣੀਆਂ।
ਬੀਬੀਆਂ ਨੇ ਸੀਟਾਂ ਮੁਫ਼ਤ ਮੱਲਣੀਆਂ।
ਰੂਟ ਵੀ ਜਾਣੇ ਵਧਾਏ… ਪੰਜਾਬੀਉ
ਛੁਣਛੁਣੇ ਵਿਕਣੇ ਆਏ
ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ

ਪਰ ਮਾਸਟਰ ਨਾ ਡਾਕਟਰ ਮੰਗਿਉ।
ਨਾ ਰੁਜ਼ਗਾਰਾਂ ਖਾਤਰ ਖੰਘਿਉ।
ਜਾਉਂਗੇ ਨਹੀਂ ਤਾਂ ਖੜਕਾਏ ਪੰਜਾਬੀਉ
ਛੁਣਛੁਣੇ ਵਿਕਣੇ ਆਏ
ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ

ਰੋਮੀ ਜਿਹੇ ਅਕਲਾਂ ਤੋਂ ਸੁੱਤੇ
ਮਰਨਗੇ ਆਟੇ ਦਾਲ਼ ਦੇ ਉੱਤੇ
ਉਂਝ ਅਣਖਾਂ ਦੇ ਜਾਏ… ਪੰਜਾਬੀਉ
ਛੁਣਛੁਣੇ ਵਿਕਣੇ ਆਏ
ਛੁਣਛੁਣੇ ਵਿਕਣੇ ਆਏ ਪੰਜਾਬੀਉ
ਛੁਣਛੁਣੇ ਵਿਕਣੇ ਆਏ

ਰੋਮੀ ਘੜਾਮੇਂ ਵਾਲ਼ਾ
98552-81105

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਾਸ ਬੰਦੇ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ