ਖ਼ਾਸ ਬੰਦੇ

ਬਲਕਾਰ ਸਿੰਘ ਭਾਈ ਰੂਪਾ

(ਸਮਾਜ ਵੀਕਲੀ)

ਆਮ ਬੰਦੇ ਬਣ ਜੋਂ ਸੀ ਆਏ ,
ਖ਼ਾਸ ਬੰਦਿਆਂ ਤਾਈਂ ਰੁਲਾਉਣ ਲੱਗੇ,

ਜਿਹੜੇ ਆਦਰਸ਼ਾਂ ਨੂੰ ਲੈ ਕੇ ਸੀ ਚੱਲੇ,
ਅੱਜ ਖੁਦ ਹੀ ਉਨ੍ਹਾਂ ਨੂੰ ਭੁਲਾਉਣ ਲੱਗੇ।

ਆਮ ਆਮ ਕਹਿ ਕੇ ਜੋ ਸੀ ਚੱਲੇ,
ਟਿਕਟਾਂ ਖ਼ਾਸਾਂ ਤਾਈਂ ਵਰਤਾਉਣ ਲੱਗੇ।

ਸਿਆਸੀ ਰੰਗ ਵਿੱਚ ਰੰਗੇ ਜਾਪਦੇ ਨੇ,
ਬਣ ਵੀ ਆਈ ਪੀ ਹੁਣ ਆਉਣ ਲੱਗੇ।

ਹਰ ਕੋਈ ਟਿਕਟ ਦਾ ਦੁਆਵੇਦਾਰ ਬਣਦਾ,
ਪੋਸਟਰ ਆਪਣੇ ਨਾਂ ਛਪਵਾਉਣ ਲੱਗੇ।

ਆਏ ਸੀ ਬਦਲਾਵ ਕਰਨ ਦੇ ਲਈ,
ਹੁਣ ਖੁਦ ਖ਼ਾਸ ਅਖਵਾਉਣ ਲੱਗੇ।

ਤੀਜਾ ਫਰੰਟ ਸਿਆਸਤ ਦਾ ਸੀ ਬਣਿਆ ,
ਮਹਿਲ ਆਸਾ ਦਾ ਹੁਣ ਢਾਹੁਣ ਲੱਗੇ।

ਆਮ ਪਾਰਟੀ ਦਾ ਨਾਮ ਲੈ ਚੱਲੇ,
ਰੁਤਬਾ ਖਾਸ ਦਾ ਹੁਣ ਪਾਉਣ ਲੱਗੇ।

“ਬਲਕਾਰ” ਆਮ ਆਦਮੀ ਹੁਣ ਆਮ ਨਾ ਜਾਪਣ,
ਖ਼ਾਸ ਬਣ ਕੇ ਰੰਗ ਵਟਾਉਣ ਲੱਗੇ।

ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ।
8727892570

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਦੇ ਮਾੜੇ ਨਹੀ …
Next articleਛੁਣਛੁਣੇ ਫਾਰ 2022