HOME ਅੱਜ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆ ਵੱਲੋਂ ਅਵੈਰਨੈਸ ਮੈਡੀਕਲ ਚੈੱਕਅਪ...

ਅੱਜ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆ ਵੱਲੋਂ ਅਵੈਰਨੈਸ ਮੈਡੀਕਲ ਚੈੱਕਅਪ ਕੈਂਪ- ਪਿੰਡ ਝੰਡੇਰਾ ਵਿਖੇ ਲਗਾਇਆ ਗਿਆ।

 ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਅੱਜ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵੱਲੋਂ ਅਵੈਰਨੈਸ ਮੈਡੀਕਲ ਚੈਕਅੱਪ ਕੈਂਪ ਪਿੰਡ ਝੰਡੇਰ ਕਲਾਂ ਵਿੱਚ ਲਗਾਇਆ ਗਿਆ। ਜਿਸ ਵਿੱਚ ਹਸਪਤਾਲ ਦੇ ਡਾਕਟਰਾਂ ਵੱਲੋਂ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਇਸ ਕੈਂਪ ਵਿੱਚ ਅੱਖਾਂ ਨਾਲ ਸੰਬੰਧਿਤ ਮਰੀਜ਼ ਅਤੇ ਦੰਦਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ, ਅਤੇ ਔਰਤ ਰੋਗਾਂ ਬਾਰੇ ਵੀ ਔਰਤਾਂ ਨੂੰ ਜਾਗਰੂਕ ਕੀਤਾ ਗਿਆ, ਅਤੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਅਤੇ ਸਸਤੇ ਆਪਰੇਸ਼ਨਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸਮੇਂ ਪਿੰਡ ਦੇ ਮੋਹਤਬਰ ਸਰਪੰਚ ਸ਼੍ਰੀ ਸੁਰਿੰਦਰ ਕੁਮਾਰ ਜੀ, ਲੰਬੜਦਾਰ ਹਰਵਿੰਦਰ ਸਿੰਘ ਜੀ, ਲੰਬੜਦਾਰ ਸ਼੍ਰੀ ਪਿਆਰਾ ਰਾਮ ,ਪੰਚ ਅਜੀਤ ਸਿੰਘ, ਪੰਚ ਇੰਦਰਜੀਤ ਕੌਰ ,ਪੰਚ ਹਰਮੇਸ਼ ਲਾਲ ,ਪੰਚ ਮਨਜੀਤ ਸਿੰਘ ਤੋਂ ਇਲਾਵਾ ਡਾਕਟਰ ਬਲਵੀਰ ਸਿੰਘ ਬੱਲ ਜੀ, ਡਾਕਟਰ ਮੁਕੇਸ਼ ਕੁਮਾਰ ਜੀ, ਡਾਕਟਰ ਵਿਕਰਮਜੀਤ ਸਿੰਘ, ਫਾਰਮਾਸਿਸਟ ਰਾਜਕੁਮਾਰ ਜੀ ਅਤੇ ਸਟਾਫ ਪਰਮਿੰਦਰ ਕੌਰ,ਕਰੀਨਾ, ਜਸਵਿੰਦਰ ਕੌਰ, ਗਗਨਦੀਪ ਕੌਰ, ਮਾਨਸੀ, ਮਨਦੀਪ ਕੌਰ ਅਤੇ ਨਰੇਸ਼ ਕੁਮਾਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਰਬਜੀਤ ਮੰਗੂਵਾਲ ਨੇ ਆਪਣੀ ਕਿਤਾਬ ਫੁੱਟਬਾਲ ਦੇ ਅੰਗ ਸੰਗ ਭੇਂਟ ਕੀਤੀ
Next articleਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ, ਫੈਕਟਰੀ ਦੀ ਛੱਤ ਨਾਲ ਟਕਰਾ ਗਿਆ; 7 ਮੌਤਾਂ