HOME ਅੱਜ ਆਪਣੀ ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਕੋਚ ਫੋਰਮਰ ਖਿਡਾਰੀ, ਰਹੇ...

ਅੱਜ ਆਪਣੀ ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਕੋਚ ਫੋਰਮਰ ਖਿਡਾਰੀ, ਰਹੇ ਮਰਹੂਮ ਪੰਡਿਤ ਸ਼੍ਰੀ ਦੇਵੀ ਦਿਆਲ ਸ਼ਰਮਾ ਜੀ ਦਾ ਜਨਮ ਦਿਨ ਹੈ|

3
ਲੁਧਿਆਣਾ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਇਹ ਉਨਾਂ ਲੀਜੈਂਡ ਖਿਡਾਰੀਆਂ ਚੋਂ ਆਉਂਦੇ ਹਨ ਜਿਨ੍ਹਾਂ ਨੇ  ਕਰੀਬ ਦੋ ਤਿੰਨ ਦਹਾਕੇ|  ਵਾਹਵਾ  ਚੋਟੀ ਦੀ ਖੇਡ ਕਬੱਡੀ ਦਿਖਾਈ| ਮਗਰੋਂ ਵਿਦੇਸ਼ ਜਾ ਕੇ ਸੈਟਲਡ ਹੋ ਗਏ| ਪਰ ਫਿਰ ਵੀ ਆਪਣੇ ਪੰਜਾਬ ਤੇ ਮਾਂ ਖੇਡ ਕਬੱਡੀ ਨਾਲ ਪਿਆਰ ਨਹੀਂ ਟੁੱਟ ਸਕਿਆ| ਤੇ ਉਹ ਹਮੇਸ਼ਾ ਜੁੜੇ ਰਹੇ| ਇਸ ਅਧਾਰ ਉੱਤੇ ਹੀ ਲੁਧਿਆਣੇ ਦੇ ਪਿੰਡ ਕੁੱਬੇ ਵਿਖੇ| ਬੱਚਿਆਂ ਦੀ ਨਾਸਤਰੀ ਤੋਂ ਲੈ ਕੇ ਓਪਨ ਵਰਗ ਦੇ| ਖਿਡਾਰੀਆਂ ਦੀ ਕੱਢੀ ਅਕੈਡਮੀ ਓਪਨ ਕੀਤੀ| ਤੇ ਉਸ ਨੂੰ ਆਪਣੇ ਤਨ ਮਨ ਧਨ ਨਾਲ ਪੂਰਾ ਸਹਿਯੋਗ ਦੇ ਕੇ ਆਖਰੀ ਸਾਹ ਤੱਕ ਚਲਾਇਆ ਤੇ ਜੋ ਹੁਣ ਵੀ ਚੱਲ ਰਹੀ|ਇਸ ਮਹਾਨ ਸ਼ਖਸ਼ੀਅਤ ਨੂੰ ਮੈਂ| ਆਪਣੀ ਚੜਦੀ ਉਮਰ  ਵਰੇਸੇ| ਅਕਸਰ ਆਪਣੇ ਪਿੰਡ ਜਗਤਪੁਰ ਵਿਖੇ ਸਰਦਾਰ  ਨਿਰੰਜਨ ਸਿੰਘ ਯਾਦਗਾਰੀ| ਖੇਡ ਸਟੇਡੀਅਮ ਵਿੱਚ ਹੁੰਦੀਆਂ ਮਿਨੀ ਓਲੰਪਿਕ ਦੇ ਨਾਂ ਤੇ| ਪੁਰੇਵਾਲ ਖੇਡਾਂ ਵਿੱਚ ਸਟੇਜ ਤੇ ਬੈਠੇ ਆਂ| ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ| ਆਸ਼ੀਰਵਾਦ ਦਿੰਦਿਆਂ ਦੇਖਦਾ ਹੁੰਦਾ ਸੀ| ਕਿਉਂਕਿ ਉਦੋਂ ਉਹ ਵਿਦੇਸ਼ੋਂ| ਇੱਕ ਖੇਡ ਪ੍ਰਮੋਟਰ ਵਜੋਂ ਪੰਜਾਬ ਦੇ ਖੇਡ ਮੇਲਿਆਂ ਵਿੱਚ ਵਿਚਰਦੇ ਸਨ।|1990 91 ਦੀ ਗੱਲ ਹੋਣੀ ਹੈ| ਜਦੋਂ ਪਹਿਲੀ ਵਾਰ ਮੈਂ ਉਹਨਾਂ ਨੂੰ| ਇਹਨਾਂ ਖੇਡਾਂ ਤੇ ਦੇਖਿਆ ਤੇ ਸਪੀਚ ਕਰਦੇ ਸੁਣਿਆ|ਉਹ ਇਕੱਲੇ-ਇਕੱਲੇ ਪਲੇਅਰ ਬਾਰੇ ਦੱਸ ਰਹੇ ਸਨ ਕਿ ਆਹ ਮੈਂ ਖੜਾਂ, ਆਹ ਸੀਰਾ ਖੜਾ, ਆਹ ਸਵਰਨਾ ਖੜਾ, ਆਹ ਦੇਵੀ ਦਿਆਲ ਆਦਿ ਸਾਰੇ ਪਲੇਅਰਾਂ ਦੇ ਨਾਂ ਦੱਸ ਰਹੇ ਸੀ। ਬੇਸ਼ੱਕ ਉਹ  ਬਹੁਤ ਦੂਰੋਂ  ਕਾਰਨ ਮੈਂ ਕਦੇ ਉਹਨਾਂ ਨੂੰ ਆਪ ਕੋਲੋਂ ਜਾ ਕੇ ਮਿਲ ਨਹੀਂ ਸਕਿਆ ਸੀ ਪਰ ਫੇਰ ਵੀ ਦੇਵੀ ਦਿਆਲ ਜੀ ਦਾ ਨਾਂ ਮੇਰੇ ਦਿਮਾਗ ਦੇ ਕਿਸੇ ਕੋਨੇ ਵਿੱਚ ਵੱਸ ਗਿਆ ਸੀ ਤੇ ਮਨ ਵਿੱਚ ਇੱਕ ਇੱਛਾ ਪਲ ਰਹੀ ਸੀ ਕਿ ਹਰਦਿਲ ਅਜ਼ੀਜ਼ ਕਬੱਡੀ ਦੇ ਸਿਤਾਰੇ ਦੇਵੀ ਦਿਆਲ ਨੂੰ ਇੱਕ ਦਿਨ ਮਿਲਣਾ ਜ਼ਰੂਰ ਆ !ਮੇਰੀ ਜ਼ਿੰਦਗੀ ਦਾ ਉਹ ਵਡਭਾਗਾ ਦਿਨ ਆਇਆ 2020_21  ਵਿੱਚ  ਮੇਰੇ ਲਾਗਲੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਹੋਏ ਕਬੱਡੀ ਕੱਪ ਵਾਲੇ ਦਿਨ ਜਦੋਂ ਅਸੀਂ ਬੱਚਿਆਂ ਦੀ ਖੇਡ ਕਬੱਡੀ ਦੇ ਉਪਰਾਲੇ ਲਈ| ਮੈਚ ਕਰਵਾਏ ਸਨ|ਜਦ ਮੈਂ ਸ਼੍ਰੀ ਦੇਵੀ ਦਿਆਲ ਜੀ ਨੂੰ ਮਿਲਿਆ ਤਾਂ ਕਬੱਡੀ ਬਾਰੇ ਬਹੁਤ ਗੱਲਾਂ ਕੀਤੀਆਂ । ਦੇਵੀ ਦਿਆਲ ਜੀ ਵੀ ਆਮ ਕਬੱਡੀ ਪਲੇਅਰਾਂ ਵਾਂਗ ਬਹੁਤ ਹੀ ਖੁੱਲ-ਦਿਲੇ ਸੁਬਾਅ ਦੇ ਮਾਲਕ ਸਨ, ਤੇ ਲੱਗਦਾ ਸੀ ਕਿ ਕਬੱਡੀ ਦਾ ਚੱਲਦਾ-ਫਿਰਦਾ ਇਤਿਹਾਸ ਹੋਣ ਕਾਰਨ, ਕਬੱਡੀ ਬਾਰੇ ਘੰਟਿਆਂ-ਬੱਧੀ ਗੱਲਾਂ ਕਰ ਸਕਦੇ ਸਨ । ਜਦ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਵੀ| ਬੱਚਿਆਂ ਨੂੰ ਟ੍ਰੇਨ ਕਰਨ ਲਈ ਕਬੱਡੀ ਕੈਂਪ ਲਗਾਉਂਦਾ ਹਾ| ਤਾਂ ਇਸ ਬਾਰੇ ਉਹਨਾਂ ਨੇ ਬੜੇ ਨੁਕਤੇ ਸਾਂਝੇ ਕੀਤੇ| ਜਿਵੇਂ ਕਿ ਖਿਡਾਰੀਆਂ ਦੀ ਫਿਟਨੈਸ| ਉਨਾਂ ਦੀ ਖੁਰਾਕ| ਸਵੇਰ ਸ਼ਾਮ ਦੀ ਮਿਹਨਤ ਬਾਰੇ| ਉੱਥੇ ਬੈਠਿਆਂ ਹੀ ਮੈਂ ਪਹਿਲੀ ਵਾਰ ਉਹਨਾਂ ਦਾ| ਫੋਨ ਨੰਬਰ ਲਿਆ| ਤੇ ਫਿਰ ਅਕਸਰ ਜਦੋਂ ਵੀ ਦਿਲ ਕਰਨਾ| ਉਹਨਾਂ ਨਾਲ ਗੱਲਬਾਤ ਕਰ ਲੈਣੀ| ਕਬੱਡੀ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ, ਮੈਨੂੰ ਅੱਜ ਵੀ ਯਾਦ ਹੈ ਜਦ ਉਹਨਾਂ ਨੇ ਕਿਹਾ ਕਿ “ ਕਿ ਕਬੱਡੀ ਖੇਡਣ ਦਾ ਸਵਾਦ ਤਾਂ ਹੀ ਆਉਂਦਾ ਹੈ| ਜਦੋਂ ਹੱਡਾਂ ਵਿੱਚ ਦੇਸੀ ਖੁਰਾਕ ਗਈ ਹੋਵ ਬਦਾਮ ਖਾਣ ਨੂੰ ਤਾਂ ਵਾਧੂ , ਓਥੇ  ਦੋ ਘੰਟੇ ਮਿਹਨਤ ਕਰਨ ਤੋਂ ਬਾਅਦ| ਸਿਰਫ ਇੱਕ ਦਿਨ  ਸਾਰੇ ਪਿੰਡੇ ਤੇ ਮਲਣ ਨੂੰ ਵੀ ਸਰੋਂ ਦੇ ਤੇਲ ਦੀ ਮਾਲਿਸ਼ ਹੀ ਕੀਤੀ ਜਾਵੇ| “ ਤੇ ਜਾਣ ਲੱਗੇ  ਜੱਫੀ ਪਾ ਕੇ ਕਹਿੰਦੇ, ਸ਼ਾਬਾਸ਼ੇ ਥੋਡੇ ਜੋ ਬੱਚਿਆਂ ਦੀ ਕਬੱਡੀ ਨੂੰ ਬਚਾਉਣ ਲਈ| ਇਹੋ ਜਿਹੇ ਉਪਰਾਲੇ ਕਰ ਰਹੇ ਹੋ| ਜਿਹਨਾਂ ਨੇ ਏਸ ਕਬੱਡੀ ਨੂੰ ਜ਼ਿੰਦਾ ਰੱਖਿਆ ਹੋਇਆ  ਅੱਜ ਉਹ ਮਹਾਨ ਸ਼ਖਸ਼ੀਅਤ| ਸੀਰਕ ਰੂਪ ਵਿੱਚ ਬੇਸ਼ੱਕ ਸਾਡੇ ਪਾਸ ਨਹੀਂ ਰਹੀ| ਪਰ ਉਨਾਂ ਦੀ ਖੇਡ ਕਬੱਡੀ ਨੂੰ ਦਿੱਤੀ ਵੱਡੀ ਦੇਣ| ਉਨਾਂ ਦੀ ਇਸ ਚੰਗੀ ਸੋਚ ਅੱਜ ਤੱਕ ਕਈ ਖਿਡਾਰੀਆਂ ਕੋਚਾਂ,ਦਰਸ਼ਕਾਂ, ਤੇ ਮੇਰੇ ਵਰਗੇ| ਲੱਖਾਂ ਇਨਸਾਨਾਂ,ਦੇ ਜਿਹਨ ਵਿੱਚ| ਹਮੇਸ਼ਾ ਵੱਸਦੀ ਰਹੇਗੀ| ਸੋ ਅੱਜ ਦੇ ਜਨਮ ਦਿਨ ਤੇ| ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ| ਜਿੱਥੇ ਵੀ ਹੋਵੇ| ਉਹਨਾਂ ਦੀ ਨੇਕ ਰੂਹ| ਹਮੇਸ਼ਾ ਹੱਸਦੀ ਵੱਸਦੀ| ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ| ਸ਼ਾਂਤੀਮਈ| ਵਾਸਾ ਰੱਖੇ|
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੰਨਿਆ ਸਕੂਲ, ਰੋਪੜ ਦੇ ਅਧਿਆਪਕਾ ਜਵਤਿੰਦਰ ਕੌਰ ਨੈਸ਼ਨਲ ਅਵਾਰਡ ਨਾਲ਼ ਸਨਮਾਨਿਤ
Next article‘ਮੁਸਲਮਾਨਾਂ ਨੂੰ ਗਿਆਨਵਾਪੀ ਮਸਜਿਦ ‘ਤੇ ਆਪਣਾ ਦਾਅਵਾ ਛੱਡ ਦੇਣਾ ਚਾਹੀਦਾ ਹੈ ਅਤੇ ਹਿੰਦੂਆਂ ਨੂੰ ਨਵੀਆਂ ਮੰਗਾਂ ਨਹੀਂ ਰੱਖਣੀਆਂ ਚਾਹੀਦੀਆਂ,’ ਸਾਬਕਾ ਏਐਸਆਈ ਮੁਖੀ ਕੇ.ਕੇ. ਮੁਹੰਮਦ ਨੇ ਕਿਹਾ