ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਆਪਣੇ ਸਮਾਜਿਕ ਕਾਰਜਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਵਜੋਂ ਜਾਣੀ ਜਾਂਦੀ ਸੰਸਥਾ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸੀਜ਼ਨ: 05 ਫੈਪ (FAP) ਨੈਸ਼ਨਲ ਅਵਾਰਡਜ਼: 2025 ਨਾਲ਼ ਸਬੰਧਤ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕੀਤਾ ਗਿਆ। ਜਿਸ ਵਿੱਚ ਸ.ਸ.ਸ.ਸ. (ਕੰਨਿਆ) ਦੇ ਲੈਕਚਰਾਰ ਬਾਇਓ ਜਵਤਿੰਦਰ ਕੌਰ ਨੂੰ ਫੈਪ, 2025 ਨੈਸ਼ਨਲ ਅਵਾਰਡਜ਼ ਤਹਿਤ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਕੂਲ ਪ੍ਰਬੰਧਨ ਅਤੇ ਵਿਦਿਆਰਥਣਾਂ ਵੱਲੋਂ ਇਸ ਪ੍ਰਾਪਤੀ ‘ਤੇ ਮਾਣ ਵਜੋਂ ਪ੍ਰਿੰਸੀਪਲ ਸੰਦੀਪ ਕੌਰ ਨੇ ਜਵਤਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।
HOME ਕੰਨਿਆ ਸਕੂਲ, ਰੋਪੜ ਦੇ ਅਧਿਆਪਕਾ ਜਵਤਿੰਦਰ ਕੌਰ ਨੈਸ਼ਨਲ ਅਵਾਰਡ ਨਾਲ਼ ਸਨਮਾਨਿਤ


