(ਸਮਾਜ ਵੀਕਲੀ)
ਫ਼ਰਕ ਸੱਚ ਅਤੇ ਝੂਠ ਦਾ, ਵਾਲ਼ ਤੋਂ ਵੀ ਬਰੀਕ ਹੈ।
ਕੁਝ ਸਮਝ ਨਹੀ ਆਉਂਦੀ, ਕੀ ਗਲਤ ਹੈ ਕੀ ਠੀਕ ਹੈ।
ਕਦੇ ਤਾਂ ਦਿਲ ਸਾਗਰਾਂ ਨੂੰ, ਸਰ ਕਰਨਾ ਲੋਚਦੈ, ਤੇ
ਕਦੇ ਆਪਣੇ ਦੁਆਲੇ ਖੁੱਦ, ਖਿੱਚ ਲੈਂਦਾ ਲੀਕ ਹੈ।
ਸਰਕਾਰੇ ਦਰਬਾਰੇ ਤੇਰੀ, ਚੱਲਦੀ ਹੈ ਤਾਂ ਕੀ ਏ,
ਯਾਦ ਰੱਖੀਂ ਸਾਡੀ ਫ਼ਕੀਰਾਂ ਦੀ, ਪਹੁੰਚ ਰੱਬ ਤੀਕ ਹੈ।
ਖ਼ੁਸ਼ੀਆਂ ਦੇ ਤਰਾਨੇ ਤੋਂ ਵੀ, ਭੈਅ ਜਿਹਾ ਆਉਂਦੈ,
ਬੇਤਾਲੇ ਲੋਕ ਨੱਚ ਰਹੇ, ਸ਼ਹਿਨਾਈ ਰਹੀ ਚੀਕ ਹੈ।
ਕੋਈ ਤਾਂ ਸਿਰਨਾਵਾਂ ਦੱਸੇ, ਸਮੇਂ ਤੋਂ ਪਰੇ ਜਗ੍ਹਾ ਦਾ,
ਸੋਹਣਾ ਮੇਰਾ ਸ਼ਾਇਦ ਉਸੇ, ਸ਼ਹਿਰ ਦਾ ਵਸਨੀਕ ਹੈ।
ਉਹ ਪਲ ਉਹ ਛਿਨ ਕਿਉਂ, ਆਇਆ ਸੀ ਮੇਰੇ ਵਿਹੜੇ ‘ਚ,
ਖੋਹਿਆ ਸੀ ਮੈਂ ਚੈਨ ਜਦੋਂ, ਅੱਜ ਉਹੀ ਤਰੀਕ ਹੈ।
ਡਾ. ਤੇਜਿੰਦਰ…



