ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਮਾਛੀਵਾੜਾ ਨਗਰ ਕੌਂਸਲ ਦੀ ਪ੍ਰਧਾਨਗੀ ਕੁੰਦਰਾ ਪਰਿਵਾਰ ਦੇ ਫਰਜ਼ੰਦ ਮੋਹਿਤ, ਸੋਨੂੰ ਕੁੰਦਰਾ ਨੂੰ ਮਿਲੀ। ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਨਗਰ ਕੌਂਸਲ ਦੇ ਸਮੁੱਚੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਸ਼ਹਿਰ ਵਿੱਚ ਕੰਮ ਸ਼ੁਰੂ ਕੀਤਾ ਸ਼ਹਿਰ ਦੀ ਸਾਫ਼ ਸਫ਼ਾਈ ਸ਼ਹਿਰ ਵਿੱਚ ਲਗਾਏ ਜਾ ਰਹੇ ਖੂਬਸੂਰਤ ਦਰਖਤ ਫੁੱਲ ਬੂਟੇ ਤੇ ਉਸ ਤੋਂ ਬਾਅਦ ਨਗਰ ਕੌਂਸਲ ਦੇ ਵਿੱਚ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਭਗਤ ਰਵਿਦਾਸ ਜੀ ਸਿੰਗਲ ਵਿੰਡੋ ਦਾ ਉਦਘਾਟਨ ਵੀ ਹੋਇਆ ਇਸ ਵਿੰਡੋ ਦੇ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਬੜੇ ਵਧੀਆ ਤਰੀਕੇ ਦੇ ਨਾਲ ਹੱਲ ਹੋ ਰਹੀਆਂ ਹਨ। ਅੱਜ ਨਗਰ ਕੌਂਸਲ ਦੇ ਪ੍ਰਧਾਨ ਸੋਨੂ ਕੁੰਦਰਾ ਨੇ ਸ਼ਿਵਰਾਤਰੀ ਦੇ ਧਾਰਮਿਕ ਦਿਨ ਮੌਕੇ ਉੱਤੇ ਗੁਰੂਆਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਆਪਣੇ ਘਰ ਪ੍ਰੇਮ ਨਗਰ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕਰਵਾਇਆ ਗਿਆ। ਸਵੇਰ ਵੇਲੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਉਪਰੰਤ ਅਰਦਾਸ ਬੇਨਤੀ ਤੋਂ ਬਾਅਦ ਆਈ ਹੋਈ ਸੰਗਤ ਦਾ ਧੰਨਵਾਦ ਮੋਹਿਤ ਕੁੰਦਰਾ ਨੇ ਕੀਤਾ ਤੇ ਉਪਰੰਤ ਲੰਗਰ ਪਾਣੀ ਛਕਾਇਆ ਗਿਆ। ਇਸ ਧਾਰਮਿਕ ਸਮਾਗਮ ਦੇ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਐਮ ਐਲ ਏ ਜਗਜੀਵਨ ਸਿੰਘ ਖੀਰਨੀਆਂ, ਸਾਬਕਾ ਐਮਐਲ ਏ ਅਮਰੀਕ ਸਿੰਘ ਢਿੱਲੋ, ਮਾਰਕੀਟ ਕਮੇਟੀ ਦੇ ਨਵੇਂ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਪੰਜਾਬ ਪੁਲਿਸ ਦੇ ਆਈ ਜੀ ਫਾਰੂਕੀ, ਆੜਤੀ ਆਗੂ ਹਰਜਿੰਦਰ ਸਿੰਘ ਖੇੜਾ, ਤੇਜਿੰਦਰਪਾਲ ਸਿੰਘ ਕੂੰਨਰ, ਰੁਪਿੰਦਰ ਸਿੰਘ ਰੂਬੀ,ਸੰਜੀਵ ਮਹਿੰਦਰੂ, ਕਰਨਵੀਰ ਸਿੰਘ ਢਿੱਲੋ, ਬਿੱਟੂ ਪ੍ਰਧਾਨ ਸਮਰਾਲਾ, ਕਪਿਲ ਆਨੰਦ,ਨਰਿੰਦਰਪਾਲ ਸਿੰਘ ਧਨੋਆ, ਆੜਤੀ ਗੁਰਨਾਮ ਸਿੰਘ ਨਾਗਰਾ, ਪੱਤਰਕਾਰ ਗੁਰਦੀਪ ਸਿੰਘ ਟੱਕਰ, ਜੀ ਐਸ ਚੌਹਾਨ,ਸੰਮੀ ਗਿੱਲ, ਰਾਜੀਵ ਕੁਮਾਰ ਰੋਜੀ, ਦਰਸ਼ਨ ਚੋਪੜਾ, ਭਾਟੀਆ, ਗੁਰਪ੍ਰੀਤ ਗੋਪੀ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਆਗੂ ਵਰਕਰ, ਵੱਖ ਵੱਖ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਮਾਛੀਵਾੜਾ ਸਾਹਿਬ ਤੇ ਇਲਾਕੇ ਦੇ ਲੋਕ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj