ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਅੱਜ ਕਮਾਂਡੈਂਟ ਸਰਦਾਰ ਗਿਆਨ ਸਿੰਘ ਜੀ ਦਾ ਨਵਾਂਸ਼ਹਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਸੰਤ ਜੀਤ ਰਾਮ ਜੀ ਮਾਹਿਲ ਗਹਿਲਾਂ ਵਾਲਿਆਂ ਨੇ ਵਿਰਾਗ ਮਈ ਕੀਰਤਨ ਕੀਤਾ ਗਿਆ । ਇੰਡੀਅਨ ਸੈਡੂਲਿਡ ਕਾਸਟ ਵੈਲਫੇਅਰ ਐਸੋਸੀਏਸ਼ਨ ਡਰਬੀ ਪੰਜਾਬ ਦੇ ਜਨਰਲ ਸਕੱਤਰ ਜਿਨ੍ਹਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਟਾਈਫੰਡ ਦੇਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ,ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਨੂੰ ਚਲਾਉਣ ਵਿੱਚ ਯੋਗਦਾਨ, ਖੇਡਾਂ ਵਿੱਚ ਯੋਗਦਾਨ, ਕੋਈ ਬਿਮਾਰੀ ਹੋਵੇ ਤਾਂ ਉਸ ਨੂੰ ਆਰਥਿਕ ਮੱਦਦ ਦੇਣੀ ਇਨ੍ਹਾਂ ਦਾ ਮੁੱਖ ਕੰਮ ਸੀ। ਡਾ ਸੁਭਾਸ਼ ਚੌਹਾਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਿਸੇ ਬੱਚੇ ਨੂੰ ਪੜ੍ਹਾਈ ਕਰਾਕੇ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਿਆ ਜਾਵੇ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਇਹ ਅਪੀਲ ਕਰਦਾਂ ਹਾਂ। ਸਰਦਾਰ ਸੁਰਿੰਦਰ ਸਿੰਘ ਖਾਲਸਾ ਜੀ ਨੇ ਉਨ੍ਹਾਂ ਦੀ ਸਿਫਤ ਕਰਦਿਆਂ ਕਿਹਾ ਕਿ ਜਿਨ੍ਹੀ ਜ਼ਿਆਦਾ ਸਿਰਫ ਕੀਤੀ ਜਾਵੇ ਉਹ ਬਹੁਤ ਥੋੜ੍ਹੀ ਹੈ ਜਿਸ ਤਰ੍ਹਾਂ ਦੇ ਕੰਮ ਗਿਆਨ ਸਿੰਘ ਜੀ ਕਰਕੇ ਗਏ ਹਨ।ਡਾ ਬਲਵੀਰ ਸਿੰਘ ਬੱਲ ਨੇ ਕਿਹਾ ਕਿ ਜੇਕਰ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਅੱਜ ਚੱਲ ਰਿਹਾ ਹੈ ਤਾਂ ਸਰਦਾਰ ਗਿਆਨ ਸਿੰਘ ਕੌਲ ਜੀ ਦੀ ਬਦੌਲਤ ਚੱਲ ਰਿਹਾ ਹੈ। ਕੰਵਲਜੀਤ ਬੰਗਾ,ਮਿੱਠੂ ਰਾਮ ਪ੍ਰਧਾਨ,ਡਾ ਮੁਕੇਸ਼ ਕੁਮਾਰ ਜੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ,ਡਾ ਦੇਸ਼ ਰਾਜ ਅਤੇ ਹੋਰ ਬਹੁਤ ਸਾਰੀ ਸੰਗਤ ਹਾਜ਼ਰ ਸੀ।ਅੰਤ ਵਿੱਚ ਉਨ੍ਹਾਂ ਦੀ ਬੇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਤਾਂ ਪਤਾ ਨਹੀਂ ਕਿ ਉਹ ਇੱਕ ਇਨਸਾਨ ਨਹੀਂ ਸਗੋਂ ਚਲਦੀ ਫਿਰਦੀ ਸੰਸਥਾ ਹੈ ਉਨ੍ਹਾਂ ਦੀ ਬੇਟੀ ਦੇ ਬੋਲ ਜਜ਼ਬਾਤੀ ਕਰ ਰਹੇ ਸਨ। ਸਟੇਜ ਸੈਕਟਰੀ ਦੀ ਭੂਮਿਕਾ ਜੋਗਿੰਦਰ ਸਿੰਘ ਕੁਲੇਵਾਲ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



