HOME ਪਿੰਡ ਧੁਲੇਤਾ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ...

ਪਿੰਡ ਧੁਲੇਤਾ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰਨ ਵਾਲੇ ਸਰਪੰਚ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋਮਵਾਰ ਨੂੰ ਪ੍ਰਸ਼ਾਸਨ ਦੋਹਾਂ ਧਿਰਾਂ ਦੀ ਸਹਿਮਤੀ ਮੀਟਿੰਗ ਕਰਵਾਏਗਾ।

3

 ਫਿਲੌਰ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਬੀਤੇ ਦਿਨੀਂ ਪਿੰਡ ਧੁਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਢੈਹ ਢੇਰੀ ਕਰਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਡੀ ਐਸ ਪੀ ਦਫਤਰ ਦੇ ਅੱਗੇ ਧਰਨਾ ਲਗਾਇਆ ਗਿਆ।ਧਰਨੇ ਵਿੱਚ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਨੇ ਇੱਕੋ ਹੀ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਜਿਸ ਜਗ੍ਹਾ ਤੇ ਪਹਿਲਾਂ ਚਾਰਦੀਵਾਰੀ ਕੀਤੀ ਹੋਈ ਸੀ ਉਸ ਜਗ੍ਹਾ ਤੇ ਚਾਰਦੀਵਾਰੀ ਬਣਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਧਰਨੇ ਦੀ ਸਮਾਪਤੀ ਸਮੇਂ ਬਸਪਾ ਪੰਜਾਬ ਦੇ ਇੰਚਾਰਜ ਤੀਰਥ ਰਾਜਪੁਰਾ ਅਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਲਾਲ ਚੰਦ ਔਜਲਾ ਨੇ ਜਾਣਕਾਰੀ ਦਿੰਦਿਆਂ ਵਰਕਰਾਂ ਨੂੰ ਦੱਸਿਆ ਕਿ ਪਿੰਡ ਧੁਲੇਤਾ ਦੇ ਮਾਮਲੇ ਵਿੱਚ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗ ਸਤੰਬਰ ਮਹੀਨੇ ਦੀ ਪਹਿਲੀ ਤਰੀਕ ਦਿਨ ਸੋਮਵਾਰ ਨੂੰ ਰੱਖੀ ਹੈ ਜੇਕਰ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਠੀਕ ਹੈ ਨਹੀਂ ਤਾਂ ਬਸਪਾ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ । ਆਖਿਰ ਤੇ ਕੇਜਰੀਵਾਲ ਅਤੇ ਸੀ ਐਮ ਭਗਵੰਤ ਮਾਨ ਦੇ ਪੁੱਤਲੇ ਫੂਕ ਕੇ ਧਰਨੇ ਦੀ ਸਮਾਪਤੀ ਕੀਤੀ ਗਈ। ਇਸ ਧਰਨੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਜੋਨ ਇੰਚਾਰਜ ਜਲੰਧਰ, ਗੁਰਮੇਲ ਚੁੰਬਰ ਜਨਰਲ ਸਕੱਤਰ ਬਸਪਾ ਪੰਜਾਬ, ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਦਿਹਾਤੀ ਜਲੰਧਰ,ਰਵੀ ਕੁਮਾਰ ਅੱਪਰਾ ਉਪ ਪ੍ਰਧਾਨ ਦਿਹਾਤੀ ਜਲੰਧਰ,ਬਾਬੂ ਸੁੰਦਰ ਪਾਲ, ਖੁਸ਼ੀ ਰਾਮ ਜ਼ਿਲ੍ਹਾ ਪ੍ਰਭਾਰੀ ਇੰਚਾਰਜ ਹਲਕਾ ਫਿਲੌਰ, ਸੁਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ, ਜਤਿੰਦਰ ਹੈਪੀ, ਸੁਸ਼ੀਲ ਵਿਰਦੀ,ਕਾਕੂ ਕਲਿਆਣ, ਰਾਮ ਸਰੂਪ ਚੰਬਾ, ਜਸਵਿੰਦਰ ਗੰਨਾ ਪਿੰਡ, ਕਮਲ ਮਹਿੰਮੀ,ਡਾ ਲਖਵੀਰ ਮੁਠੱਡਾ, ਹਰਮੇਸ਼ ਵਿਰਦੀ, ਕੁਲਵੰਤ ਧੁਲੇਤਾ, ਬਹਾਦਰ ਧੁਲੇਤਾ, ਸਾਬਕਾ ਸਰਪੰਚ ਕਮੇਲਸ ਧੁਲੇਤਾ, ਗੁਰਦਿਆਲ ਵਿਰਕ,ਜਿੰਦਰ ਵਿਰਕ, ਹਰਜਿੰਦਰ ਸੂਰਜਾਂ,ਹੁਸਨ ਅਨੀਹਰ , ਨਾਨਕ ਅੱਪਰਾ, ਕਮਲਜੀਤ ਪੱਦੀ ਖਾਲਸਾ, ਗੁਰਦੀਪ ਲਸਾੜਾ, ਮੱਖਣ ਫਲਪੋਤਾ, ਸ਼ੰਕਰ ਗੁਰਾਇਆ,ਰਵੀ ਬੋਪਾਰਾਏ, ਮਹਿੰਦਰ ਪਾਲ ਤੇਹਿੰਗ, ਧਰਮਿੰਦਰ ਅਸਾਂਹੁਰ,ਡਾ ਗੁਰਦੀਸ਼ ਕੈਲੇ, ਕੁਲਦੀਪ ਮਸਾਣੀ, ਚਮਨ ਲਾਲ ਸਾਬਕਾ ਐਮ ਸੀ, ਬਿੱਟੂ ਸੇਲਕੀਆਣਾ, ਪ੍ਰਮਜੀਤ ਰੁੜਕਾਂ, ਬਿੱਟੂ ਪਾਲਕਦੀਮ,ਬਿੱਲੂ ਤੇਹਿੰਗ, ਅਸ਼ੋਕ ਘੁੜਕਾ,ਹੈਪੀ ਚਚਰਾੜੀ, ਮਹਿੰਦਰ ਮਸਾਣੀ ਸ਼ੌਂਕੀ ਬੜਾ ਪਿੰਡ ਅਤੇ ਭਾਰੀ ਗਿਣਤੀ ਵਿੱਚ ਬੀਬੀਆਂ ਭੈਣਾਂ ਵੀ ਸਨ। ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ਪੂਰੇ ਫਿਲੌਰ ਹਲਕੇ ਨੂੰ ਜਗਾ ਦਿੱਤਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਮੇਂ ਬੀ ਐੱਸ ਪੀ ਮੈਦਾਨ ਮੇਂ, ਬਾਬਾ ਸਾਹਿਬ ਡਾ ਅੰਬੇਡਕਰ ਜੀ ਅਮਰ ਰਹੇ ਅਮਰ ਰਹੇ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਮਰ ਰਹੇ ਅਮਰ ਰਹੇ, ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਦੇਸ਼ ਕਾ ਨੇਤਾ ਕੈਸਾ ਹੋ ਭੈਣ ਮਾਇਆਵਤੀ ਜੈਸਾ ਹੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 01/09/2025
Next articleਅੱਜ ਕਮਾਂਡੈਂਟ ਸਰਦਾਰ ਗਿਆਨ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ।