HOME ਆਪਣੀ ਹੀ ਪਾਰਟੀ ਵਿਰੁੱਧ ਲਾਉਣਾ ਪਿਆ ਧਰਨਾ ਯੁੱਧ ਦਿੱਲੀ ਵਿਰੁੱਧ

ਆਪਣੀ ਹੀ ਪਾਰਟੀ ਵਿਰੁੱਧ ਲਾਉਣਾ ਪਿਆ ਧਰਨਾ ਯੁੱਧ ਦਿੱਲੀ ਵਿਰੁੱਧ

2
   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :– ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਸ ਪਾਰਟੀ ਨੇ ਪਹਿਲਾਂ ਦਿੱਲੀ ਤੇ ਫਿਰ ਪੰਜਾਬ ਵਿੱਚ ਬਹੁਤ ਜਲਦੀ ਆਪਣੇ ਪੈਰ ਪਸਾਰੇ ਤੇ ਪਾਰਟੀ ਕਾਮਯਾਬ ਹੋਈ ਹਰ ਇੱਕ ਪਾਰਟੀ ਨੂੰ ਕਾਮਯਾਬ ਕਰਨ ਦੇ ਲਈ ਉਸ ਦੇ ਵਰਕਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ ਪੰਜਾਬ ਵਿੱਚ ਸਰਕਾਰ ਬਣੀ ਤੇ ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਪਰ ਇਸ ਦੀ ਕਮਾਂਡ ਦਿੱਲੀ ਵਾਲੇ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਤੇ ਹੋਰ ਅਨੇਕਾਂ ਵਿਅਕਤੀਆਂ ਦੇ ਹੱਥ ਵਿੱਚ ਹੈ ਹਾਲ ਹੀ ਵਿੱਚ ਜਿਹੜੇ ਅਹੁਦੇ ਪੰਜਾਬ ਵਿੱਚ ਵੰਡੇ ਗਏ ਹਨ ਉਹਨਾਂ ਉੱਤੇ ਦਿੱਲੀ ਵਿਧਾਨ ਸਭਾ ਵਿੱਚ ਹਾਰੇ ਹੋਏ ਆਗੂਆਂ ਨੂੰ ਨਿਯੁਕਤ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਜਿੰਨੇ ਐਮਐਲਏ ਹਨ ਉਹਨਾਂ ਵਿੱਚੋਂ ਵੀ ਕੋਈ ਨਹੀਂ ਬੋਲ ਰਿਹਾ ਤੇ ਨਾ ਹੀ ਕੋਈ ਹੋਰ ਵੱਡੇ ਛੋਟੇ ਆਗੂ ਵਰਕਰ ਬੋਲ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਮਹਿਲਾ ਮੋਰਚਾ ਦੇ ਪ੍ਰਧਾਨ ਪਟਿਆਲਾ ਤੋਂ ਬੀਬੀ ਪ੍ਰੀਤੀ ਮਲਹੋਤਰਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਉੱਪਰ ਕਾਬਜ਼ ਹੋ ਰਹੇ ਦਿੱਲੀ ਵਾਲਿਆਂ ਨੂੰ ਆੜੇ ਹੱਥੀ ਲੈਂਦਿਆਂ ਹੋਇਆਂ ਅੱਜ ਪਟਿਆਲਾ ਦੇ ਵਿੱਚ ਇੱਕ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੀਬੀ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਦੱਸਣ ਲਈ ਰੋਸ ਪ੍ਰਦਰਸ਼ਨ ਕੀਤਾ ਹੈ ਕਿ ਅਸੀਂ ਪਾਰਟੀ ਦੇ ਉਹੀ ਭਮੱਕੜ ਹਾਂ ਜਿਨਾਂ ਨੂੰ ਤੁਸੀਂ ਆਪ ਹਾਕਾਂ ਮਾਰ ਮਾਰ ਬੁਲਾਉਂਦੇ ਸੀ ਤੇ ਉਹ ਵਰਕਰ ਜਿਨਾਂ ਦੀ ਜੇਬ ਵੀ ਖਾਲੀ ਹੁੰਦੀ ਸੀ ਤੇ ਕਿਸੇ ਨਾ ਕਿਸੇ ਤਰੀਕੇ ਉਹ ਪਾਰਟੀ ਦੇ ਪ੍ਰੋਗਰਾਮ ਵਿੱਚ ਪਹੁੰਚਦੇ ਸਨ ਪਰ ਅੱਜ ਸਾਰਿਆਂ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਤੇ ਬਾਕੀ ਆਗੂਆਂ ਨੇ ਅੱਖੋਂ ਪਰੋਖੇ ਕਰ ਦਿੱਤਾ ਹੈ ਮੈਂ ਆਪਣੇ ਮਨ ਦੀ ਸ਼ਾਂਤੀ ਤੇ ਪਾਰਟੀ ਦੇ ਵਰਕਰਾਂ ਪ੍ਰਤੀ ਇਹ ਅੱਜ ਦਾ ਜੋ ਧਰਨਾ ਪ੍ਰਦਰਸ਼ਨ ਹੈ ਉਹ ਕੀਤਾ ਹੈ ਤਾਂ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਲੇ ਵੀ ਕੁਝ ਨਾ ਕੁਝ ਹੋਸ਼ ਆ ਜਾਵੇ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੇ ਚੌਂਕ ਦੇ ਵਿੱਚ ਲੱਗੇ ਅੱਜ ਦੇ ਇਸ ਧਰਨਾ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਸੰਬੰਧਿਤ ਆਗੂ ਤੇ ਵਰਕਰ ਨਜ਼ਰ ਆਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਓ! ਮੂੜ੍ਹ ਸਾਈਕਲ ਨੂੰ ਅਪਣਾਈਏ, ਸਿਹਤਮੰਦ ਤੇ ਬੇਫਿਕਰ ਜੀਵਨ ਹੰਢਾਈਏ
Next articleਮਾਇੋਪੀਆ, ਹਾਈਪਰਮੇਟ੍ਰੋਪੀਆ ਅਤੇ ਪ੍ਰੈਸਬਾਇਓਪੀਆ ਨੂੰ ਸਮਝਣਾ: ਕਾਰਣ, ਲੱਛਣ ਅਤੇ ਇਲਾਜ