HOME BSNL ਐਕਸਚੇਂਜ ਵਿੱਚੋ ਲੱਖਾਂ ਦੀ ਚੋਰੀ ਕਰਨ ਵਾਲਾ ਦੋ ਮੈਂਬਰੀ ਗਰੋਹ ਪੁਲਿਸ...

BSNL ਐਕਸਚੇਂਜ ਵਿੱਚੋ ਲੱਖਾਂ ਦੀ ਚੋਰੀ ਕਰਨ ਵਾਲਾ ਦੋ ਮੈਂਬਰੀ ਗਰੋਹ ਪੁਲਿਸ ਵੱਲੋਂ ਕਾਬੂ

2
ਅਮਰਗੜ੍ਹ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਅਮਰਗੜ੍ਹ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀ.ਐਸ.ਐਨ.ਐਲ. (BSNL) ਐਕਸਚੇਂਜ ਵਿੱਚੋਂ ਲੱਖਾਂ ਰੁਪਏ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰੀ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 42 ਮੀਟਰ ਤਾਰ ਤਾਂਬਾ, ਸਕੂਟਰੀ ਅਤੇ ਚੋਰੀ ਕਰਨ ਲਈ ਵਰਤੋਂ ਚ ਆਉਣ ਵਾਲੇ ਸੰਦ ਬਰਾਮਦ ਕੀਤੇ ਗਏ ਹਨ।ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਸ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਅਤੇ ਚੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਅਮਰਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਲ ਹੋਈ, ਜਦੋਂ ਮੁੱਖ ਅਫ਼ਸਰ ਥਾਣਾ (ਐਸ.ਐਚ.ਓ. ਜਗਸੀਰ ਸਿੰਘ) ਦੀ ਅਗਵਾਈ ਹੇਠ ਏ.ਐਸ.ਆਈ. ਵਿਕਰਮਜੀਤ ਸਿੰਘ ਨੇ ਸਮੇਤ ਪੁਲਿਸ ਟੀਮ ਮੁਖਬਰ ਖ਼ਾਸ ਅਤੇ ਖ਼ੁਫ਼ੀਆ ਸੋਰਸਾਂ ਦੀ ਮਦਦ ਨਾਲ ਬੀ.ਐਸ.ਐਨ.ਐਲ. ਐਕਸਚੇਂਜ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਸ਼ਾਤਰ ਚੋਰਾਂ ਨੂੰ ਕਾਬੂ ਕਰ ਲਿਆ। ਕੀ ਹੈ ਪੂਰਾ ਮਾਮਲਾ: ਬੀਤੀ ਮਿਤੀ 6 ਜੁਲਾਈ 2026 ਨੂੰ ਬਲਕਾਰ ਸਿੰਘ (ਇੰਜੀਨੀਅਰ, JTO, ਬੀ.ਐਸ.ਐਨ.ਐਲ. ਐਕਸਚੇਂਜ ਅਮਰਗੜ੍ਹ) ਨੇ ਥਾਣਾ ਅਮਰਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਰਗੜ੍ਹ ਐਕਸਚੇਂਜ ਵਿੱਚੋਂ ਕੁੱਝ ਚੋਰਾਂ ਵੱਲੋਂ ਮੇਨ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ, ਜਿਸ ਨਾਲ ਵਿਭਾਗ ਦਾ ਕਰੀਬ ਢਾਈ ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ। ਪੁਲਿਸ ਦੀ ਕਾਰਵਾਈ ਅਤੇ ਗ੍ਰਿਫ਼ਤਾਰੀ: ਮਾਮਲੇ ਨੂੰ ਟ੍ਰੇਸ ਕਰਨ ਲਈ ਐਸ.ਐਚ.ਓ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਵਿਕਰਮਜੀਤ ਸਿੰਘ ਨੇ ਤੁਰੰਤ ਇਲਾਕੇ ਵਿੱਚ ਆਪਣੇ ਖ਼ੁਫ਼ੀਆ ਤੰਤਰ ਅਤੇ ਮੁਖਬਰਾਂ ਨੂੰ ਸਰਗਰਮ ਕੀਤਾ। ਪੁਲਿਸ ਟੀਮ ਵੱਲੋਂ ਮੁਸਤੈਦੀ ਨਾਲ ਕੀਤੀ ਗਈ ਨਾਕਾਬੰਦੀ ਅਤੇ ਛਾਪੇਮਾਰੀ ਦੌਰਾਨ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਜਗਦੇਵ ਸਿੰਘ, ਵਾਸੀ ਕੰਗਨਵਾਲ ਸੰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਕੰਗਨਵਾਲ ਵਜੋਂ ਹੋਈ ਜਿਨ੍ਹਾਂ ਕੋਲੋਂ ਪੁਲਿਸ ਨੇ ਮੌਕੇ ‘ਤੇ 42 ਮੀਟਰ ਚੋਰੀ ਕੀਤੀ ਹੋਈ ਤਾਰ ਤਾਂਬਾ (ਕਾਪਰ), ਵਾਰਦਾਤ ਵਿੱਚ ਵਰਤੀ ਗਈ ਸਕੂਟਰੀ ਅਤੇ ਤਾਰਾਂ ਕੱਟਣ/ਚੋਰੀ ਕਰਨ ਲਈ ਵਰਤੇ ਜਾਣ ਵਾਲੇ ਟੂਲ (ਸੰਦ) ਬਰਾਮਦ ਕੀਤੇ ਹਨ।ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਇਲਾਕੇ ਵਿੱਚ ਸਰਗਰਮ ਸਨ ਅਤੇ ਉਨ੍ਹਾਂ ਨੇ ਇਸ ਚੋਰੀ ਤੋਂ ਇਲਾਵਾ ਇਲਾਕੇ ਵਿੱਚ 5-6 ਹੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਵੀ ਕਬੂਲ ਕੀਤੀ ਹੈ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਲਗਾਤਾਰ ਜਾਰੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੰਦ-ਬੰਦ ਕਟਵਾਉਣ ਵਾਲੇ- ਭਾਈ ਮਨੀ ਸਿੰਘ ਜਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡਗ੍ਰੰਥੀ : ਭਾਈ ਮਨੀ ਸਿੰਘ ਜੀ
Next articleਹਲਕਾ ਬਲਾਚੌਰ ਦੇ ਤੂਫ਼ਾਨੀ ਦੌਰੇ ‘ਤੇ ਵਿਧਾਇਕਾ ਸੰਤੋਸ਼ ਕਟਾਰੀਆ; ਲੋਕਾਂ ਦੀਆਂ ਸਮੱਸਿਆਵਾਂ ਮੌਕੇ ‘ਤੇ ਸੁਣ ਕੇ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ