HOME *ਪਿੰਡ ਖੁਰਦਾਂ ਦੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣੇ ਜਾਣ ‘ਤੇ ਮਿਲਿਆ 5...

*ਪਿੰਡ ਖੁਰਦਾਂ ਦੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣੇ ਜਾਣ ‘ਤੇ ਮਿਲਿਆ 5 ਲੱਖ ਦਾ ਇਨਾਮੀ ਚੈੱਕ*

3
​ਬਲਾਚੌਰ    ( ਸਮਾਜ ਵੀਕਲੀ )   ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀਆਂ ਪੰਚਾਇਤੀ ਚੋਣਾਂ ਦੌਰਾਨ ‘ਸਰਬਸੰਮਤੀ’ ਦੀ ਸਿਆਸਤ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਵਾਅਦਾ ਅੱਜ ਅਮਲੀ ਰੂਪ ਵਿੱਚ ਪੂਰਾ ਹੋਇਆ। ਇਸੇ ਲੜੀ ਤਹਿਤ ਅੱਜ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਖੁਰਦਾਂ ਦੀ ਪੰਚਾਇਤ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗ੍ਰਾਂਟ ਦਾ ਚੈੱਕ ਸੌਂਪਿਆ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਵਿਕਾਸ ਦੀ ਇੱਕ ਨਵੀਂ ਮਿਸਾਲ ਹਨ।ਹਲਕਾ ਬਲਾਚੌਰ ਦੀਆਂ ਕੁੱਲ 88 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 3 ਪੰਚਾਇਤਾਂ ਨੂੰ ਪਹਿਲਾਂ ਹੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ 5 ਲੱਖ ਰੁਪਏ ਦੀ ਰਾਸ਼ੀ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਪਾਰਦਰਸ਼ੀ ਤਰੀਕੇ ਨਾਲ ਵਰਤੀ ਜਾਵੇਗੀ ​ਵਿਧਾਇਕਾ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਮੁੱਖ ਮਨੋਰਥ ਪਿੰਡਾਂ ਵਿੱਚੋਂ ਧੜੇਬੰਦੀ ਅਤੇ ਸਿਆਸੀ ਕੜਵਾਹਟ ਨੂੰ ਖਤਮ ਕਰਨਾ ਹੈ। ਇਸ ਮੌਕੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ​”ਸਾਡੀ ਸਰਕਾਰ ਹਰੇਕ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਵਚਨਬੱਧ ਹੈ। ਪਿੰਡ ਵਾਸੀਆਂ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਤਰੱਕੀ ਚਾਹੁੰਦੇ ਹਨ। ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।”​ਪਿੰਡ ਖੁਰਦਾ ਦੀ ਪੰਚਾਇਤ ਅਤੇ ਨਿਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ  ਮੁੱਖ ਮੰਤਰੀ ਭਗਵੰਤ ਮਾਨ  ਅਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਤਹਿ ਦਿਲੋਂ ਧਨਵਾਦ ਕੀਤਾ l  ਇਸ ਮੌਕੇ ਸਰਪੰਚ ਕੁਲਵੰਤ ਸਿੰਘ ਨੰਬਰਦਾਰ ਪਰਮਜੀਤ ਸਿੰਘ ਪੰਚ ਗੁਰਮੁਖ ਸਿੰਘ ਪੰਚ ਰਾਣਾ ਸਿੰਘ ਪੰਚ ਜਸਪਾਲ ਕੌਰ ਪੰਚ ਅਵਤਾਰ ਕੌਰ ਅਵਤਾਰ ਸਿੰਘ ਕੁਲਵਿੰਦਰ ਸਿੰਘ ਕੈਪਟਨ ਤਰਸੇਮ ਸਿੰਘ ਕੈਪਟਨ ਕਸ਼ਮੀਰ ਸਿੰਘ ਸੂਬੇਦਾਰ ਕੁਲਦੀਪ ਸਿੰਘ ਬਗੀਚਾ ਸਿੰਘ ਨਿਰਮਲ ਸਿੰਘ ਠੇਕੇਦਾਰ ਜਰਨੈਲ ਸਿੰਘ ਸੂਬੇਦਾਰ ਕੁਲਦੀਪ ਸਿੰਘ ਸਾਬਕਾ ਸਰਪੰਚ ਹਰਬੰਸ ਸਿੰਘ ਮਨੋਹਰ ਲਾਲ ਪਰਮਜੀਤ ਸਿੰਘ ਪੰਮੀ ਹਜੂਰਾ ਸਿੰਘ ,ਚੌਂਕੀਦਾਰ ਪਰਮਾਨੰਦ ,ਸਾਬਕਾ ਸਰਪੰਚ ਸ਼ਿਵ ਚੰਦ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Previous articleਧਾਰਮਿਕ ਸੰਮੇਲਨ ਵਿੱਚ ਵਾਤਾਵਰਨ ਅਤੇ ਰਾਸ਼ਟਰ ਨਿਰਮਾਣ ਵਰਗੇ ਗੰਭੀਰ ਮੁੱਦਿਆਂ ਤੇ ਚਰਚਾ
Next articleਸਤੁੰਲਨ ਵਿਗੜਨ ਨਾਲ ਕਾਰ ਡਿਵਾਇਡਰ ਤੇ ਚੜ੍ਹ ਦੇ ਦੂਸਰੇ ਪਾਸੇ ਡਿੱਗੀ ਜਾਨੀ ਨੁਕਸਾਨ ਦਾ ਬਚਾਅ