ਨਵਾਂਸ਼ਹਿਰ /ਕਾਠਗੜ੍ਹ ( ਸਮਾਜ ਵੀਕਲੀ ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੌਂਸਾ ਦੇ ਸਨਫਰਮਾ ਫੈਕਟਰੀ ਦੇ ਕੋਲ ਇਕ ਕਾਰ ਅਸਤੁਲਿੰਤ ਹੋ ਕੇ ਡਿਵਾਇਡਰ ਤੇ ਚੜ੍ਹ ਕੇ ਦੂਸਰੀ ਸਾਈਡ ਜਾ ਡਿੱਗੀ | ਗੱਡੀ ਵਿੱਚ ਸਵਾਰ ਇਕ ਵਿਆਕਤੀ ਦਾ ਵਾਲ ਵਾਲ ਬਚਾਅ ਹੋ ਗਿਆ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਏਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਕਿ ਸਨਫਾਰਮਾ ਫੈਕਟਰੀ ਟੌਂਸਾ ਦੇ ਕੋਲ ਇਕ ਗੱਡੀ ਜਿਸਦਾ ਨੰਬਰ ਪੀਬੀ 02 ਈ 6888 ਜਿਸਨੂੰ ਅਰਸ਼ਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੋਲਗੜ੍ਹ ਚਲਾ ਰਿਹਾ ਸੀ | ਗੱਡੀ ਦਾ ਅਚਾਨਕ ਸਤੁੰਲਨ ਵਿਗੜਨ ਨਾਲ ਅਸਤੁਲਿੰਤ ਹੋ ਕੇ ਡਿਵਾਇਡਰ ਤੇ ਚੜ੍ਹ ਕੇ ਦੂਸਰੀ ਸਾਇਡ ਜਾ ਡਿੱਗੀ। ਜਿਸ ਨੂੰ ਐਸ ਐਸ ਐਫ ਦੀ ਟੀਮ ਵਲੋਂ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਹਾਦਸੇ ਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



