ਹਾਦਸਿਆਂ ਤੋਂ ਬਚਾਅ ਲਈ ਰੋਟਰੀ ਕਲੱਬ ਇਲੀਟ ਨੇ 200 ਤੋਂ ਵੱਧ ਵਾਹਨਾਂ ‘ਤੇ ਲਗਾਏ ਰਿਫ਼ਲੈਕਟਰ

ਕਪੂਰਥਲਾ,  ( ਕੌੜਾ ) -ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ  ਅੱਗੇ ਤੋਰਦਿਆਂ ਅੱਜ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਡੀ.ਸੀ. ਚੌਂਕ ਵਿਖੇ ਵੱਡੇ ਤੇ ਛੋਟੇ ਵਾਹਨਾਂ ‘ਤੇ ਧੁੰਦ ਦੌਰਾਨ ਵਾਪਰਦੇ ਸੜਕ ਹਾਦਸਿਆਂ ਤੋਂ ਬਚਾਅ ਲਈ ਰਿਫ਼ਲੈਕਟਰ ਲਗਾਏ ਗਏ | ਕਲੱਬ ਪ੍ਰਧਾਨ ਰਾਹੁਲ ਆਨੰਦ ਤੇ ਸਕੱਤਰ ਅੰਕੁਰ ਵਾਲੀਆ ਦੇ ਊਧਮ ਸਦਕਾ ਕੀਤੇ ਗਏ ਇਸ ਕਾਰਜ ਦੌਰਾਨ ਟਰੈਫ਼ਿਕ ਤੇ ਪੀ.ਸੀ.ਆਰ. ਇੰਚਾਰਜ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਬੰਗੜ ਵੀ ਮੌਜੂਦ ਸਨ | ਕਲੱਬ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਧੁੰਦ ਦੇ ਦਿਨਾਂ ਦੌਰਾਨ ਹਰ ਸਾਲ ਹੀ ਟਰੈਫ਼ਿਕ ਪੁਲਿਸ ਨੂੰ  ਸਹਿਯੋਗ ਕਰਦੇ ਹੋਏ ਵਾਹਨਾਂ  ‘ਤੇ ਰਿਫ਼ਲੈਕਟਰ ਲਗਾਏ ਜਾਂਦੇ ਹਨ ਤਾਂ ਜੋ ਸੜਕ ਹਾਦਸਿਆਂ ਨੂੰ  ਵਾਪਰਨ ਤੋਂ ਰੋਕਿਆ ਜਾ ਸਕੇ | ਉਨ੍ਹਾਂ ਲੋਕਾਂ ਨੂੰ  ਵੀ ਅਪੀਲ ਕੀਤੀ ਕਿ ਉਹ ਟਰੈਫ਼ਿਕ ਪੁਲਿਸ ਦਾ ਸਾਥ ਦੇਣ ਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ | ਧੁੰਦ ਦੌਰਾਨ ਵਾਹਨਾਂ ਤੋਂ ਥੋੜ੍ਹੀ ਦੂਰੀ ਬਣਾ ਕੇ ਚੱਲਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾਅ ਹੋ ਸਕੇ | ਇਸ ਮੌਕੇ ਸਾਬਕਾ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ, ਸਾਬਕਾ ਜ਼ੋਨਲ ਚੇਅਰਮੈਨ ਸੁਕੇਸ਼ ਜੋਸ਼ੀ, ਅਸਿਸਟੈਂਟ ਗਵਰਨਰ ਅਮਰਜੀਤ ਸਿੰਘ ਸਡਾਨਾ, ਪ੍ਰਧਾਨ ਰਾਹੁਲ ਆਨੰਦ, ਸਕੱਤਰ ਅੰਕੁਰ ਵਾਲੀਆ, ਸਿਮਰਨਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਏ.ਐਸ.ਆਈ. ਸੁਰਜੀਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਕਾਂਸਟੇਬਲ ਹਰਸਿਮਰਨ ਕੌਰ ਤੇ ਵਿਵੇਕ ਕੁਮਾਰ ਆਦਿ ਹਾਜ਼ਰ ਸਨ | ਇਸ ਮੌਕੇ ਟਰੈਫ਼ਿਕ ਇੰਚਾਰਜ ਦਰਸ਼ਨ ਸਿੰਘ ਨੇ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਸਮੂਹ ਅਹੁਦੇਦਾਰਾਂ ਦਾ ਪੁਲਿਸ ਨੂੰ  ਸਹਿਯੋਗ ਦੇਣ ਲਈ ਧੰਨਵਾਦ ਕੀਤਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina amends criminal law
Next articleਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ