ਤਿੱਖੀਆਂ ਤੇ ਕੌੜੀਆਂ, ਖਿੱਲਾਂ-ਪਕੌੜੀਆਂ

ਰੋਮੀ ਘੜਾਮੇਂ ਵਾਲ਼ਾ।

(ਸਮਾਜਵੀਕਲੀ)

ਸਭ ਤੋਂ ਵੱਡਾ ਅੱਜਕੱਲ੍ਹ ਕਾਰੋਬਾਰ ਹੈ ਚੱਲ ਰਿਹਾ।
ਧੁਰ ਅੰਦਰ ਤੱਕ ਨਫ਼ਰਤ ਮੂੰਹ ‘ਤੇ ਪਿਆਰ ਹੈ ਚੱਲ ਰਿਹਾ।

ਜਿੰਨੀਆਂ ਵੱਡੀਆਂ ਕੋਠੀਆਂ, ਕਾਰਾਂ ਵਾਲ਼ੇ ਬਹੁਤਿਆਂ ‘ਤੇ,
ਓਨਾ ਹੀ ਕੋਈ ਵੱਡਾ ਲੋਨ, ਉਧਾਰ ਹੈ ਚੱਲ ਰਿਹਾ।

ਨਕਲੀ ਵਿਊਜ਼, ਕੁਮੈਂਟਿੰਗ, ਸ਼ੇਅਰਿੰਗ ਸੇਲਾਂ ਲੱਗੀਆਂ ਨੇ,
ਬਣੋ ਖ੍ਰੀਦਣ ਵਾਲ਼ੇ ਅਸਲ ਵਪਾਰ ਹੈ ਚੱਲ ਰਿਹਾ।

ਮਾਸਟਰਾਂ ‘ਤੇ ਡਾਂਗਾਂ, ਘਪਲ਼ੇ ਵਿੱਚ ਵਜ਼ੀਫਿਆਂ ਦੇ,
ਸਿਖਰ ਨੰਬਰ ਉਂਝ ਸੂਬਾ ਵਿੱਚ ਪ੍ਰਚਾਰ ਹੈ ਚੱਲ ਰਿਹਾ।

ਗੱਪਾਂ, ਜੁਮਲੇ, ਝੱਲ-ਵਲੱਲੀਆਂ ਜਿਸਨੂੰ ਵੱਧ ਆਵਣ,
ਕੋਈ ਰਾਜ ਕੋਈ ਵਿੱਚ ਕੇਂਦਰ ਸਰਕਾਰ ਹੈ ਚੱਲ ਰਿਹਾ।

ਪਿੰਡ ਘੜਾਮੇਂ ਰੋਮੀਆਂ ਦੋਸ਼ ਕਿਉਂ ਦੇਈਏ ਬੰਦਿਆਂ ਨੂੰ,
ਸੋਚ ਡੂੰਘੀ ਨਾਲ਼ ਮਨ ਦੇ ਵਿੱਚ ਵਿਚਾਰ ਹੈ ਚੱਲ ਰਿਹਾ

ਕਿਉਂਕਿ ਚੱਪਲਾਂ ਤੱਕ ਵੀ ਨਾ ਮਹਿਫੂਜ਼ ਉਹਦੇ ਦਰ ‘ਤੇ,
ਜੀਹਦੇ ਹੁਕਮ ਵਿੱਚ ਕਹਿੰਦੇ ਕੁੱਲ ਸੰਸਾਰ ਹੈ ਚੱਲ ਰਿਹਾ।

ਰੋਮੀ ਘੜਾਮੇਂ ਵਾਲ਼ਾ।
98552-81105

 

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਧਰਤੀ ਦੇ ਫੇਫੜੇ ਪਹਾੜ
Next articleਗ਼ਜ਼ਲ