ਵਿੰਗ ਕਮਾਂਡਰ ਅਭਿਨੰਦਨ ਲਈ ਗਰੁੱਪ ਕੈਪਟਨ ਦਾ ਰੈਂਕ ਮਨਜ਼ੂਰ

35-year-old IAF Wing Commander Abhinandan Varthaman

ਨਵੀਂ ਦਿੱਲੀ (ਸਮਾਜ ਵੀਕਲੀ): ਇੰਡੀਅਨ ਏਅਰ ਫੋਰਸ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਲਈ ਗਰੁੱਪ ਕੈਪਟਨ ਦਾ ਰੈਂਕ ਪ੍ਰਵਾਨ ਕਰ ਲਿਆ ਹੈ। ਫਰਵਰੀ 2019 ਵਿੱਚ ਪਾਕਿਸਤਾਨ ਨਾਲ ਹਵਾਈ ਟਕਰਾਅ ਦੌਰਾਨ ਅਭਿਨੰਦਨ ਨੇ ਇਕ ਦੁਸ਼ਮਣ ਜਹਾਜ਼ ਹੇਠਾਂ ਸੁੱਟ ਲਿਆ ਸੀ। ਅਭਿਨੰਦਨ ਨੂੰ ਪਾਕਿਸਤਾਨ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਉਹ ਉੱਥੇ ਤਿੰਨ ਦਿਨ ਰਿਹਾ। ਹਵਾਈ ਸੈਨਾ ਦੀ ਪ੍ਰਕਿਰਿਆ ਮੁਤਾਬਕ ਜਦ ਕਿਸੇ ਅਧਿਕਾਰੀ ਨੂੰ ਨਵਾਂ ਰੈਂਕ ਮਿਲ ਜਾਂਦਾ ਹੈ ਤਾਂ ਵੇਕੈਂਸੀ ਹੋਣ ’ਤੇ ਉਸ ਨੂੰ ਉਸ ਰੈਂਕ ਉਤੇ ਨਿਯੁਕਤ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਦਾ ਜਹਾਜ਼ ਵੀ ਪਾਕਿਸਤਾਨੀ ਜਹਾਜ਼ਾਂ ਦੀ ਮਾਰ ਵਿਚ ਆ ਗਿਆ ਸੀ ਪਰ ਹੇਠਾਂ ਉਤਰਨ ਤੋਂ ਪਹਿਲਾਂ ਉਸ ਨੇ ਪਾਕਿਸਤਾਨ ਦਾ ਵੀ ਇਕ ਐਫ-16 ਜਹਾਜ਼ ਸੁੱਟ ਲਿਆ ਸੀ। ਵਰਤਮਾਨ ਨੂੰ ਪਾਕਿਸਤਾਨ ਨੇ ਪਹਿਲੀ ਮਾਰਚ ਨੂੰ ਭਾਰਤ ਹਵਾਲੇ ਕੀਤਾ ਸੀ। ਮਿਗ-21 ਵਿਚੋਂ ਨਿਕਲਣ ਦੌਰਾਨ ਅਭਿਨੰਦਨ ਦੇ ਕੁਝ ਸੱਟਾਂ ਵੀ ਲੱਗੀਆਂ ਸਨ। ਉਨ੍ਹਾਂ ਨੂੰ ਵੀਰ ਚੱਕਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਅਤੇ ਵਿਰੋਧੀ ਧਿਰਾਂ ’ਚ ਹੁਣ ਮੁਕਾਬਲਾ ਬਰਾਬਰੀ ਦਾ: ਚਿਦੰਬਰਮ
Next articleAmaravati farmers continue foot march on Diwali