ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪ੍ਰਸਿੱਧ ਲੋਕ ਗਾਇਕ ਤਾਜ ਨਗੀਨਾ ਦੇ ਮਾਣਯੋਗ ਮਾਤਾ ਸ੍ਰੀਮਤੀ ਕਮਲੇਸ਼ ਕੌਰ ਜੀ (ਆਸ਼ਾ ਵਰਕਰ ) ਸਬ ਸੈਂਟਰ ਸੁਦਾਣਾ ਨੂੰ ਅੱਜ ਸੇਵਾ ਮੁਕਤੀ ਤੇ ਉਹਨਾਂ ਦੇ ਸਾਥੀ ਵਰਕਰਾਂ ਤੇ ਸਟਾਫ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਉਨਾਂ ਦੇ ਜੀਵਨ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਸਭਨਾਂ ਵਲੋਂ ਕਾਮਨਾ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਡਮ ਬਲਜੀਤ ਕੌਰ ( ਏ.ਐਨ.ਐਮ), ਮੈਡਮ ਨਿਸ਼ਾ ਜੀ (ਸੀ.ਐਚ.ਓ) ਸ. ਸੁਖਵਿੰਦਰ ਸਿੰਘ (ਐਮ.ਪੀ.ਐਚ. ਡਬਲਿਊ) ਮਾਸਟਰ , ਨਵੀਨ ਕੁਮਾਰ , ਸਮਾਜ ਸੇਵੀ ਭੁਪਿੰਦਰ ਸਿੰਘ ਸਹੋਤਾ ,ਅਵਤਾਰ ਸੁਦਾਣਾ ਅਤੇ ਆਸਾ ਵਰਕਰਜ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



