ਧਰਮਕੋਟ ਸਬਡਵੀਜਨ ਤੇ ਬੀਕੇਯੂ ਤੋਤੇਵਾਲ ਅਤੇ ਬੀਕੇਯੂ ਖੋਸਾ ਦੇ ਆਗੂ ਭਰੀ ਹਾਜ਼ਰੀ
ਧਰਮਕੋਟ (ਸਮਾਜ ਵੀਕਲੀ) ( ਪੱਤਰ ਪ੍ਰੇਰਕ )-ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁਖ ਗਿੱਲ ਮੋਗਾ ਵੱਲੋਂ ਪੱਤਰਕਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੌਮੀ ਇਨਸਾਫ ਮੋਰਚਾ ਮੋਹਾਲੀ ਵੱਲੋਂ ਪੰਜਾਬ ਭਰ ਦੇ ਸਬ ਡਿਵੀਜ਼ਨਾਂ ਅਤੇ ਜਿਲ੍ਹਾ ਹੈੱਡ ਕੁਆਟਰਾਂ ਤੇ ਮਾਨਯੋਗ ਐਸ ਡੀ ਐਮਜ ਰਾਹੀਂ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਦੇ ਨਾਂ ਚਿਤਾਵਨੀ ਪੱਤਰ ਭੇਜੇ ਗਏ ਹਨ। ਜਿਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਧਰਮਕੋਟ,ਮੋਗਾ,ਅਬੋਹਰ,ਪੱਟੀ,ਤਰਨ ਤਾਰਨ,ਫਾਜ਼ਲਕਾ,ਫਿਰੋਜ਼ਪੁਰ,ਅਤੇ ਹੋਰ ਕਈ ਸਬ ਡਿਵੀਜ਼ਨਾਂ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਭਰਾਤਰੀ ਕਿਸਾਨ ਜੱਥੇਬੰਦੀਆਂ ਨਾਲ ਰਲ ਕੇ ਰਾਸ਼ਟਰਪਤੀ ਦੇ ਨਾਂ ਚੇਤਾਵਨੀ ਪੱਤਰ ਦਿੱਤੇ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਤਕਰੀਬਨ ਢਾਈ ਸਾਲ ਬੀਤ ਜਾਣ ਤੇ ਵੀ ਕੌਮੀ ਇਨਸਾਫ ਮੋਰਚਾ ਵੱਲੋਂ ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ਤੇ ਧਰਨਾਂ ਚੱਲ ਰਿਹਾ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ,ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਮੰਗਿਆ ਜਾ ਰਿਹਾ ਹੈ ਪਰ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੀ ਹੈ ਇਸ ਲਈ ਅੱਜ ਰਾਸ਼ਟਰਪਤੀ ਦੇ ਨਾਮ ਤੇ ਪੰਜਾਬ ਦੇ ਸਾਰੇ ਐਸਡੀਐਮਜ ਰਾਹੀਂ ਚੇਤਾਵਨੀ ਪੱਤਰ ਭੇਜੇ ਗਏ ਹਨ ਇਸ ਮੌਕੇ ਮਨਦੀਪ ਸਿੰਘ ਮੰਨਾ ਬੱਡੂਵਾਲ,ਨਿਰਮਲ ਸਿੰਘ ਬੱਡੂਵਾਲ,ਬਲਜੀਤ ਸਿੰਘ ਜੁਲਕਾ ਤੋਤੇਵਾਲ,ਰਮਨਦੀਪ ਸਿੰਘ ਰਸੂਲਪੁਰ,ਗੁਰਵਿੰਦਰ ਸਿੰਘ ਮੂਸੇ ਵਾਲਾ,ਕੁਲਜੀਤ ਸਿੰਘ ਰੋਂਤਾ,ਚੰਦਨ ਦੀਪ ਰੌਂਤਾ,ਬਲਜਿੰਦਰ ਸਿੰਘ ਖਾਲਸਾ ਬੀਕੇਯੂ ਖੋਦਸਾ,ਕਮਰਦੀਪ ਸਿੰਘ ਸ਼ੇਰੇਵਾਲਾ,ਜੀਤ ਸਿੰਘ ਬਡੂ ਵਾਲਾ,ਗੁਰਨਾਮ ਸਿੰਘ ਅਬੋਹਰ,ਲਖਵਿੰਦਰ ਸਿੰਘ ਕਰਮੂਵਾਲਾ,ਪਰਮਜੀਤ ਸਿ ਗਦਾਈਕੇ,ਗੁਰਵਿੰਦਰ ਸਿੰਘ ਮੋਕਮ ਵਾਲਾ,ਰਣਜੀਤ ਸਿੰਘ ਚੱਕ ਤਾਰੇਵਾਲਾ ਅਤੇ ਕਈ ਹੋਰ ਆਗੂਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



