(ਸਮਾਜ ਵੀਕਲੀ)
ਫਿਲੌਰ, ਅੱਪਰਾ (ਜੱਸੀ)- ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਡਾ.ਬੀ.ਆਰ. ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ (ਰਜ਼ਿ.) ਅਤੇ ਡਾ.ਬੀ.ਆਰ. ਅੰਬੇਡਕਰ ਵਲੰਟੀਅਰ ਯੂਨਿਟ ਅਤੇ N.R.I. ਵੀਰ, ਪਿੰਡ ਵਿਰਕ (ਜਲੰਧਰ) ਵਲੋਂ ਕਰਵਾਏ ਗਏ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਲੇਖਕ ਸੂਦ ਵਿਰਕ ਨੇ ਆਪਣੇ ਇੱਕ ਨਵੇਂ ਲਿਖੇ ਹੋਏ ਗੀਤ “ਡਾ:ਭੀਮ ਰਾਓ ਦਾ ਜੀਵਨ ਸੰਦੇਸ਼” ਦੇ ਨਾਲ ਬੱਚਿਆਂ ਨੂੰ ਗਿਆਨ ਦੇ ਸੂਰਜ ਬਾਬਾ ਸਾਹਿਬ ਜੀ ਵਾਂਗ ਵਿਦਵਾਨ ਬਨਣ ਦੀ ਸੇਧ ਦਿੱਤੀ। ਲੇਖਕ ਸੂਦ ਵਿਰਕ ਨੇ ਸਮੂਹ ਸੋਸਾਇਟੀ ਦੇ ਮੈਂਬਰ ਸਹਿਬਾਂਨ ਦਾ ਧੰਨਵਾਦ ਕੀਤਾ।
ਇਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵਕ ਸ.ਗੁਰਮੇਲ ਸਿੰਘ (ਯੂ.ਐੱਸ.ਏ.) ਦੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਲੇਖਕ ਸੂਦ ਵਿਰਕ ਨੇ ਕਿਹਾ ਕਿ
ਸੱਚ ਦਾ ਹੋਕਾ ਦੇਣ ਵਾਲੇ
ਕੁੱਝ ਵਿਰਲੇ ਹੀ ਹੁੰਦੇ ਨੇ ।।
ਸਮਾਜ ਨੂੰ ਸੇਧ ਦੇਣ ਵਾਲੇ
ਸੱਚੀ ਰੱਬ ਦੇ ਬੰਦੇ ਹੁੰਦੇ ਨੇ।।