HOME ਬਜ਼ੁਰਗਾਂ ਦੀ ਦੇਖਭਾਲ ਲਈ ਬਣ ਰਹੇ ਪ੍ਰਾਜੈਕਟ ਨੂੰ ਰੋਕਣ ਕਾਰਨ ਡੈਲਟਾ ਵਿੱਚ...

ਬਜ਼ੁਰਗਾਂ ਦੀ ਦੇਖਭਾਲ ਲਈ ਬਣ ਰਹੇ ਪ੍ਰਾਜੈਕਟ ਨੂੰ ਰੋਕਣ ਕਾਰਨ ਡੈਲਟਾ ਵਿੱਚ ਰੋਸ ਮੁਜਾਹਰਾ

3
ਫੋਟੋ ਕੈਪਸ਼ਨ: ਡੈਲਟਾ ਵਿੱਚ ਸੀਨੀਅਰਾਂ ਦੇ ਦੇਖਭਾਲ ਪ੍ਰਾਜੈਕਟ ਰੁਕਣ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਲੋਕ।

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ ਸੈਂਕੜੇ ਲੋਕਾਂ ਨੇ ਬਜ਼ੁਰਗਾਂ ਲਈ ਬਣ ਰਹੇ ਦੇਖਭਾਲ ਕੇਂਦਰ ਦੇ ਪ੍ਰਾਜੈਕਟ ਨੂੰ ਰੋਕਣ ਦੇ ਫ਼ੈਸਲੇ ਦੇ ਖ਼ਿਲਾਫ਼ ਵੱਡਾ ਪ੍ਰਦਰਸ਼ਨ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਵੱਲੋਂ 200 ਬੈੱਡਾਂ ਵਾਲੇ ਇਸ ਕੇਅਰ ਹੋਮ ਦੇ ਨਿਰਮਾਣ ਕਾਰਜ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ ਅਤੇ ਇਸ ਨੂੰ ਮੁੜ ਸ਼ੁਰੂ ਕਰਨ ਲਈ ਕੋਈ ਸਪਸ਼ਟ ਸਮਾਂ-ਰੇਖਾ ਜਾਰੀ ਨਹੀਂ ਕੀਤੀ ਗਈ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਤਖ਼ਤੀਆਂ ਉੱਠਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਇਸ ਪ੍ਰਾਜੈਕਟ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸੀਨੀਅਰ ਨਾਗਰਿਕਾਂ ਲਈ ਇਸ ਤਰ੍ਹਾਂ ਦੇ ਕੇਂਦਰਾਂ ਦੀ ਬਹੁਤ ਜ਼ਰੂਰਤ ਹੈ ਅਤੇ ਦੇਰੀ ਕਾਰਨ ਉਨ੍ਹਾਂ ਦੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਭਾਈਚਾਰੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਹੋਰ ਦੇਰੀ ਤੋਂ ਬਿਨਾਂ ਅੱਗੇ ਵਧਾਇਆ ਜਾਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੀ ਤੁਸੀਂ ਪੈਟਰੋਲ ਪੰਪ ‘ਤੇ “ਜ਼ੀਰੋ” ਦੇਖ ਕੇ ਖੁਸ਼ ਹੋ? ਇਸ ਤਰ੍ਹਾਂ ਤੁਹਾਡੀਆਂ ਜੇਬਾਂ ਖਾਲੀ ਹੋ ਰਹੀਆਂ ਹਨ; ਤੇਲ ਭਰਨ ਤੋਂ ਪਹਿਲਾਂ ਇਹ ਰਾਜ਼ ਜਾਣੋ।
Next article*ਵਿਸ਼ਵ ਰੰਗ ਮੰਚ ਦਿਵਸ ਮੌਕੇ ਨਾਟਕ ‘ਉਸ ਨੂੰ ਕਹੀਂ’ ਦਾ ਮੰਚਣ ਕੀਤਾ ਗਿਆ*