ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ ) ਪਰਵਾਜ਼ ਥੀਏਟਰ ਬਰਨਾਲਾ ਵੱਲੋਂ ਕੱਲ੍ਹ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਟੰਡਨ ਸਕੂਲ ਬਰਨਾਲਾ ਦੇ ਓਪਨ ਏਅਰ ਥੀਏਟਰ ਵਿੱਚ ਦਿਲਪ੍ਰੀਤ ਚੌਹਾਨ ਦੀ ਨਿਰਦੇਸ਼ਨਾ ਹੇਠ ਪਾਲੀ ਭੁਪਿੰਦਰ ਸਿੰਘ ਦੇ ਲਿਖੇ ਨਾਟਕ ‘ਉਸ ਨੂੰ ਕਹੀਂ’ ਦਾ ਸਫ਼ਲ ਮੰਚਣ ਕੀਤਾ ਗਿਆ। ਇਹ ਨਾਟਕ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੇ ਭਾਰਤ ਖ਼ਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ ਮਨੁੱਖੀ ਮਾਨਸਿਕਤਾ ਦੀਆਂ ਵੱਖ ਵੱਖ ਪਰਤਾਂ ਨੂੰ ਪੇਸ਼ ਕਰਦਾ ਹੈ। ਨਾਟਕ ਵਿੱਚ ਮੁੱਖ ਪਾਤਰ ਦਿਲਪ੍ਰੀਤ ਚੌਹਾਨ ਤੋਂ ਬਿਨਾਂ ਗੁਰਮੀਤ ਬਾਵਾ, ਮਨਦੀਪ ਦੇਵੀ, ਸੈਂਡੀ ਸੰਦੀਪ, ਰਣਜੀਤ ਚੌਹਾਨ, ਤਰਨਪ੍ਰੀਤ ਸਿੰਘ, ਮਨੀ ਲੋਹਟ, ਕਰਮਜੀਤ ਭੋਤਨਾ, ਹਰਕਰਨਪ੍ਰੀਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਨੇ ਆਪੋ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ। ਮੰਚ ਸੱਜਾ ਲੱਕੀ ਚੌਹਾਨ, ਪਿੱਠ ਵਰਤੀ ਸੰਗੀਤ ਸ਼ਰਨਜੀਤ ਸ਼ਾਨੂੰ, ਗੀਤ ਰਾਮ ਸਰੂਪ ਸ਼ਰਮਾ ਅਤੇ ਰੌਸ਼ਨੀ ਰਮਨਜੀਤ ਕੌਰ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਜਾਲ਼ ਵਿੱਚ ਫਸੀ ਅਜੋਕੀ ਨੌਜਵਾਨ ਪੀੜ੍ਹੀ ਦੀ ਬਾਤ ਪਾਉਂਦਾ ਇਕ ਪਾਤਰੀ ਨਾਟਕ ‘ਮੋਬਾਈਲੇਰੀਆ’ ਲੇਖਕ, ਨਿਰਦੇਸ਼ਕ ਤੇ ਅਦਾਕਾਰ ਟੀ ਐਨ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਜਿੱਥੇ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਉੱਥੇ ਭੋਲਾ ਸਿੰਘ ਸੰਘੇੜਾ ਨੇ ਵਿਸ਼ਵ ਰੰਗ ਮੰਚ ਦਿਵਸ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਅਜੋਕੇ ਸਮੇਂ ਵਿੱਚ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਨਾਟਕਾਂ ਦੀ ਪੇਸ਼ਕਾਰੀ ਦੌਰਾਨ ਕਰਨ ਜ਼ਾਫਰ ,ਪਰੀਨਿਤਾ ਹੁਸਨ ਧਾਲੀਵਾਲ ਅਤੇ ਅਰਮਾਨ ਭੋਤਨਾ ਗੀਤ ਗਾਇਨ ਵੀ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਵਿਜੇ ਕੁਮਾਰ ਨੇ ਨਿਭਾਈ। ਇਸ ਮੌਕੇ ਗੌਰਵ ਸ਼ਰਮਾ, ਡਾ. ਲਖਵੀਰ ਸਿੰਘ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਨਰਾਇਣ ਦੱਤ, ਡਾ. ਹਰਿਭਗਵਾਨ, ਸੁਰਜੀਤ ਸੰਧੂ, ਪਰਮਜੀਤ ਸ਼ੀਤਲ, ਡਾ. ਭੁਪਿੰਦਰ ਸਿੰਘ ਬੇਦੀ, ਰਾਮ ਸਰੂਪ ਸ਼ਰਮਾ, ਸੁਖਜਿੰਦਰ ਗਿੱਲ, ਜਿਮੀ ਮਿੱਤਲ, ਜਸਵਿੰਦਰ ਖੁੱਡੀ, ਸ਼ੰਮੀ ਸਿੰਗਲਾ, ਇਕਬਾਲ ਸਿੰਘ ਭੋਤਨਾ, ਕੇਸਰ ਕਸਤੂਰੀ, ਵਿੰਦਰ ਠੀਕਰੀਵਾਲ, ਕੁਲਵਿੰਦਰ ਕੌਸ਼ਲ, ਰੇਸ਼ਮ ਚੌਹਾਨ, ਰੁਪਿੰਦਰਜੀਤ ਕੌਰ ਅਤੇ ਅਮਨ ਜੱਖਲਾਂ ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



