(ਸਮਾਜ ਵੀਕਲੀ) ਅਸੀਂ ਸਾਰੇ ਹੀ ਸਮਾਜ ਦਾ ਹਿੱਸਾ ਹਨ। ਜ਼ਿੰਦਗੀ ਸੰਘਰਸ਼ ਹੈ ।ਹਰ ਇਨਸਾਨ ਨੂੰ ਸੰਘਰਸ਼ ਕਰਕੇ ਹੀ ਅੱਗੇ ਨਿਕਲਣਾ ਪੈਂਦਾ ਹੈ। ਕਿਸੇ ਦਾ ਸੰਘਰਸ਼ ਸਮਾਂ ਥੋੜਾ ਹੁੰਦਾ ਹੈ, ਜਾਂ ਕਿਸੇ ਨੂੰ ਵੱਧ ਸੰਘਰਸ਼ ਕਰਕੇ ਮੰਜ਼ਿਲ ਮਿਲਦੀ ਹੈ। ਹਰੇਕ ਇਨਸਾਨ ਅੱਜ ਕੱਲ ਚੁਣੌਤੀਆਂ ਨਾਲ ਜੂਝ ਰਿਹਾ ਹੈ। ਜਿਆਦਾਤਰ ਇਨਸਾਨ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ । ਕਾਰਨ ਹੈ ਦੂਜਿਆਂ ਦੀਆਂ ਗੱਲਾਂ।ਜੇ ਘਰ ਦੀ ਗੱਲ ਕਰੀਏ ਤਾਂ ਆਪਸ ਵਿੱਚ ਘਰਾਂ ਵਿੱਚ ਕਈ ਵਾਰ ਇੱਕ ਦੂਜੇ ਨਾਲ ਮਨ ਮੁਟਾਅ ਹੋ ਜਾਂਦਾ ਹੈ। ਦੇਖੋ ਪਰਿਵਾਰਾਂ ਵਿੱਚ ਵੱਡੇ ਹਮੇਸ਼ਾ ਟੋਕਾ ਟਾਕੀ ਕਰਦੇ ਹਨ। ਅਗਰ ਅਸੀਂ ਬਰਾਬਰੀ ਕਰਾਂਗੇ ਤਾਂ ਸਾਡੀ ਹੀ ਮੂਰਖ਼ਤਾ ਹੈ। ਬੇਹਤਰ ਹੈ ਕਿ ਆਪਣਾ ਬਾਹਰ ਕੰਮ ਤੇ ਨਿਕਲ ਜਾਓ। ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੀਏ, ਜੇ ਹਰ ਗੱਲ ਨੂੰ ਆਪਣੇ ਜ਼ਿਹਨ ਵਿੱਚ ਬੈਠਾ ਲਵਾਂਗੇ ਤਾਂ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕੋਗੇ, ਕਾਮਯਾਬ ਹੋਣ ਲਈ ਤੁਹਾਨੂੰ ਇਹਨਾਂ ਗੱਲਾਂ ਤੋਂ ਦੂਰ ਹੋਣਾ ਪੈਣਾ ਹੈ।
ਵਿਦਿਆਰਥੀ ਵਰਗ ਵਿੱਚ ਜੇ ਤੁਸੀਂ ਸਫ਼ਲਤਾ ਨਹੀਂ ਹਾਸਿਲ ਕਰ ਪਾ ਰਹੇ ਹੋ ਜਾਂ ਮਨ ਚਾਹਿਆ ਟੀਚਾ ਨਹੀਂ ਹਾਸਿਲ ਕਰ ਪਾ ਰਹੇ ਹੋ ਤਾਂ ਦੇਖਦੇ ਹੀ ਹਾਂ ਕਿ ਸਮਾਜ ਵਿੱਚ ਕਈ ਅਜਿਹੇ ਘਟੀਆ ਕਿਸਮ ਦੇ ਲੋਕ ਹੁੰਦੇ ਹਨ ,ਜੋ ਤੁਹਾਨੂੰ ਤਾਹਨੇ ਮਿਹਣੇ ਮਾਰਦੇ ਹਨ। ਕਈ ਵਾਰ ਨਾਲ ਪੜਦੇ ਵਿਦਿਆਰਥੀ ਗਲਤ ਬੋਲਦੇ ਹਨ।ਜੇ ਤੁਸੀਂ ਉਨਾਂ ਦੀਆਂ ਗੱਲਾਂ ਨੂੰ ਸੀਰੀਅਸ ਲਵੋਗੇ ਤਾਂ ਤੁਸੀਂ ਆਪਣੇ ਕਦੇ ਵੀ ਟੀਚੇ ਤੇ ਨਹੀਂ ਪੁੱਜ ਸਕੋਗੇ ।ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਹਾਥੀ ਆਪਣੀ ਚਾਲ ਚਲਦਾ ਰਹਿੰਦਾ ਹੈ। ਕੁੱਤੇ ਪਿੱਛੇ ਭੌਂਕਦੇ ਰਹਿੰਦੇ ਹਨ। ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ ਅਸਫ਼ਲ ਹੋਏ ਹੋ ਤਾਂ ਆਪਣੀ ਗਲਤੀਆਂ ਤੋਂ ਸਿਖੋ। ਮਾਹਿਰਾਂ ਦੀ ਸਲਾਹ ਲਵੋ ,ਚੰਗੇ ਦੋਸਤਾਂ ਦਾ ਸੰਗ ਕਰੋ। ਗਲਤੀਆਂ ਤੋਂ ਸਿੱਖ ਕੇ ਹੀ ਤੁਸੀਂ ਮੁਕਾਮ ਹਾਸਿਲ ਕਰ ਸਕਦੇ ਹੋ ।ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਤੁਹਾਨੂੰ ਪਹਿਲੀ ਵਾਰ ਵਿੱਚ ਮੁਕਾਮ ਹਾਸਿਲ ਹੋ ਸਕੇ ।ਸਿਵਲ ਸਰਵਿਸਿਜ਼ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਤਿੰਨ ਪੜਾਵਾਂ ਵਿੱਚੋਂ ਜਾਣਾ ਪੈਂਦਾ ਹੈ। ਕਈ ਵਾਰ ਆਖਰੀ ਪੜਾਅ ਵਿੱਚੋਂ ਰਹਿ ਜਾਂਦੇ ਹਨ। ਉਹ ਕਦੇ ਵੀ ਹੌਸਲਾ ਨਹੀਂ ਛੱਡਦੇ ।ਦੁਬਾਰਾ ਫਿਰ ਪ੍ਰੀਖਿਆ ਦੀ ਤਿਆਰੀ ਕਰਕੇ ਆਖਰੀ ਰਾਊਂਡ ਨੂੰ ਪਾਸ ਕਰ ਲੈਂਦੇ ਹਨ ।ਹੱਸਣ ਵਾਲੇ ਇੱਕ ਦਿਨ ਆਪ ਹੀ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜ ਜਾਂਦੇ ਹਨ।ਆਤਮ ਵਿਸ਼ਵਾਸ ਨੂੰ ਮਜ਼ਬੂਤ ਰੱਖੋ। ਕਿਸੇ ਨਾਲ ਲੜਾਈ ਨਾ ਕਰੋ। ਜ਼ਰੂਰੀ ਕੰਮ ਕਰੋ। ਜਿਨਾਂ ਨੇ ਤੁਹਾਨੂੰ ਗਲਤ ਬੋਲਣਾ ਹੈ, ਉਹਨਾਂ ਨੂੰ ਗਲਤ ਬੋਲਣ ਦਿਓ। ਸੋਚੋ ਨਾ ਤੁਸੀਂ।
ਜੀਵਨ ਵਿੱਚ ਸਿੱਖਣ ਲਈ ਹਾਰ ਨੂੰ ਵੀ ਜ਼ਰੂਰ ਅਪਣਾਉਣਾ ਸਿੱਖੋ। ਅਸੀਂ ਕਈ ਵਾਰ ਸਿਰਫ਼ ਜਿੱਤਣਾ ਹੀ ਚਾਹੁੰਦੇ ਹਨ। ਹਾਰਨਾ ਕੋਈ ਵੀ ਨਹੀਂ ਚਾਹੁੰਦਾ ਹੈ ।ਅਕਸਰ ਅਸੀਂ ਆਮ ਸੁਣਦੇ ਹਨ ਕਿ ਕੋਈ ਫੇਲ ਹੋਣਾ ਨਹੀਂ ਚਾਹੁੰਦਾ ਹੈ। ਜਿਸ ਇਨਸਾਨ ਨੇ ਨਾਕਾਮਯਾਬੀ ਨੂੰ ਵੀ ਅਪਣਾਉਣਾ ਸਿੱਖ ਲਿਆ , ਉਹ ਇਨਸਾਨ ਧਰਤੀ ਤੇ ਆਪਣੇ ਪੈਰ ਜਮਾ ਲੈਂਦਾ ਹੈ।ਪਰ ਇਸ ਵਜ੍ਹਾ ਨਾਲ ਵੀ ਕਿਸੇ ਦੂਜੇ ਨੂੰ ਰਿਜੈਕਟ ਨਾ ਕਰੋ ਕਿ ਤੂੰ ਅਜੇ ਕੁਝ ਸਿੱਖਿਆ ਹੀ ਨਹੀਂ। ਨਾਕਾਮਯਾਬੀ ਨੂੰ ਵੀ ਜ਼ਰੂਰ ਅਪਣਾਉਣਾ ਸਿਖੋ। ਆਪਣੀ ਨਜ਼ਰ ਨਾਲ ਦੇਖੋ। ਕਿਸੇ ਹੋਰ ਦੀ ਨਜ਼ਰ ਨਾਲ ਨਾ ਦੇਖੋ। ਹੋਰ ਦੇ ਮੁਤਾਬਕ ਆਪਣੀ ਜ਼ਿੰਦਗੀ ਨਾ ਚਲਾਓ।ਈਮਾਨਦਾਰੀ ਨਾਲ ਮਿਹਨਤ ਕਰੋ। ਘਮੰਡ ਕਦੇ ਵੀ ਨਾ ਕਰੋ। ਕਿਸੇ ਨੂੰ ਆਪਣੇ ਮੁਤਾਬਿਕ ਨਾ ਚਲਾਓ। ਤੁਸੀਂ ਕਿਸੇ ਦੇ ਠੇਕੇਦਾਰ ਨਹੀਂ ਹੋ। ਤੁਸੀਂ ਕਦੇ ਵੀ ਕਿਸੇ ਦੇ ਮੂੰਹ ਨੂੰ ਨਹੀਂ ਫੜ ਸਕਦੇ। ਜਿਨ੍ਹਾਂ ਦੂਜਿਆਂ ਦੀ ਗੱਲਾਂ ਨੂੰ ਨਜ਼ਰਅੰਦਾਜ਼ ਕਰੋਗੇ, ਉਨੀਂ ਹੀ ਜਲਦੀ ਸਫਲਤਾ ਪ੍ਰਾਪਤ ਕਰੋਗੇ। ਦੂਜੇ ਜੋ ਤੁਹਾਡੇ ਬਾਰੇ ਸੋਚਦੇ ਹਨ, ਉਨਾਂ ਨੂੰ ਸੋਚਣ ਦਿਓ। ਕਈ ਵਾਰ ਅਕਸਰ ਅਸੀਂ ਕਿਥੇ ਬੈਠੇ ਹੁੰਦੇ ਹਨ ,ਕਹਿ ਦਿੰਦੇ ਹਨ ਕਿ ਉਹ ਬੰਦਾ ਤੇਰੇ ਬਾਰੇ ਇਸ ਤਰ੍ਹਾਂ ਸੋਚਦਾ ਸੀ। ਉਸ ਗੱਲ ਨੂੰ ਨਜ਼ਰ ਅੰਦਾਜ਼ ਕਰੋ। ਜਿੰਨਾ ਤੁਸੀਂ ਦੂਜਿਆਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਲਿਆ ,ਤੁਹਾਡੀ ਜ਼ਿੰਦਗੀ ਦਾ ਸਫ਼ਰ ਆਨੰਦਮਈ ਹੋਵੇਗਾ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj