HOME ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਪਿੰਡ ਪੰਚਾਇਤਾਂ ਤੇ...

ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਪਿੰਡ ਪੰਚਾਇਤਾਂ ਤੇ ਪਬਲਿਕ ਦਾ ਸਹਿਯੋਗ ਜ਼ਰੂਰੀ—-ਐਸ. ਐਚ. ਓ. ਨਰੇਸ਼ ਕੁਮਾਰੀ

4
ਫੋਟੋ ਕੈਪਸ਼ਨ: ਨਸ਼ਿਆਂ ਦੇ ਖਾਤਮੇ ਲਈ ਪੁਲਿਸ ਪ੍ਰਸਾਸ਼ਨ ਦਾ ਸਹਿਯੋਗ ਕਰਨ ਦਾ ਵਾਅਦਾ ਕਰਨ ਮੌਕੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਪਤਵੰਤੇ ਪੁਲਿਸ ਪਾਰਟੀ ਨਾਲ।

ਬੰਗਾ,   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਪੰਜਾਬ ਵਿੱਚੋਂ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੈ। ਇਸ ਸੰਧਰਭ ਵਿੱਚ ਪੁਲਿਸ ਪ੍ਰਸਾਸ਼ਨ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਤੇ ਆਮ ਲੋਕਾਂ ਪਾਸੋਂ ਭਰਵੇਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਹੀ ਲੜੀ ਤਹਿਤ ਥਾਣਾ ਔੜ ਦੇ ਐਸ. ਐਚ. ਓ. ਮੈਡਮ ਨਰੇਸ਼ ਕੁਮਾਰੀ ਜੀ ਨੇ ਪਿੰਡ ਸਾਹਲੋਂ (ਸ. ਭ. ਸ. ਨਗਰ) ਦੀ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇਂ ਲਈ ਲਈ ਵਚਨਬੱਧ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੇ ਸੁਹਿਰਦ ਸਹਿਯੋਗ ਦੀ ਜ਼ਰੂਰਤ ਹੈ। ਉਹਨਾ ਨਸ਼ੇ ਦੇ ਜਾਲ਼ ਵਿੱਚ ਫਸੇ ਲੋਕਾਂ ਨੂੰ ਬਾਹਿਰ ਕੱਢਣ ਲਈ ਸਰਕਾਰ ਵਲੋਂ ਖੋਲੇ ਨਸ਼ਾ ਛਡਾਊ ਕੇਂਦਰਾਂ ਦਾ ਭਰਪੂਰ ਲਾਭ ਉਠਾਉਂਣ ਦਾ ਖੁੱਲਾ ਸੱਦਾ ਦਿੱਤਾ। ਉਹਨਾ ਅੱਗੇ ਕਿਹਾ ਕਿ ਪੁਲਿਸ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ੇਗੀ। ਇਸ ਮੌਕੇ ਪਿੰਡ ਦੇ ਸਰਪੰਚ ਹਰਮੇਸ਼ ਭਾਰਤੀ ਨੇ ਐਸ. ਐੱਚ. ਓ. ਮੈਡਮ ਨਰੇਸ਼ ਕੁਮਾਰੀ ਜੀ ਨੂੰ ਭਰੋਸਾ ਦੁਆਉਂਦਿਆਂ ਕਿਹਾ ਕਿ ਪੰਚਾਇਤ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਗਾ ਕੇ ਸਹਿਯੋਗ ਕਰੇਗੀ। ਉਹਨਾ ਕਿਹਾ ਕਿ ਜੇਕਰ ਕੋਈ ਵਿਆਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਪੰਚਾਇਤ ਨਾਲ ਸੰਪਰਕ ਕਰੇ ਤਾਂ ਜੋ ਉਸਦਾ ਇਲਾਜ ਕਰਵਾਇਆ ਜਾ ਸਕੇ। ਨਸ਼ਾ ਛੱਡਣਾ ਮੁਸ਼ਕਲ ਨਹੀਂ ਪਰ ਲੋੜ ਪੱਕੇ ਇਰਾਦੇ ਦੀ ਹੈ।ਇਸ ਮੌਕੇ ਇੰਸਪੈਕਟਰ ਪੂਜਾ ਚੌਧਰੀ,ਪ੍ਰਧਾਨ ਰੁਲਦਾ ਸਿੰਘ, ਸਰਦਾਰਾ ਸਿੰਘ, ਤਰਲੋਚਨ ਸਿੰਘ ਨੰਬਰਦਾਰ, ਭਜਨ ਸਿੰਘ ਫੌਜੀ, ਕਿਸ਼ਨ ਲਾਲ, ਫੌਜੀ ਹਰੀ ਸਿੰਘ, ਸੁਖਵੀਰ ਸਿੰਘ ਸੁੱਖੀ, ਪਰਮਿੰਦਰ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ, ਦਵਿੰਦਰ ਵਿੱਕੀ ਪੰਚ, ਪਰਮਜੀਤ ਸਿੰਘ ਨੀਟੂ ਪੰਚ, ਮਨਜੀਤ ਕੌਰ ਪੰਚ, ਵੰਦਨਾ ਪੰਚ, ਚੈਂਚਲ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ,ਨੰਬਰਦਾਰ ਨਾਨਕ ਸਿੰਘ, ਜਸਵਿੰਦਰ ਸਿੰਘ ਨੰਬਰਦਾਰ,ਤਰਲੋਚਨ ਸਿੰਘ ਤੋਚਾ, ਅਮਰੀਕ ਸਿੰਘ, ਸੁਰਿੰਦਰ ਕੌਰ, ਸ਼ਰਨਜੀਤ ਕੌਰ, ਮੋਨਿਕਾ ਰਾਣੀ ਤੇ ਕਮਲਦੀਪ ਆਦਿ ਅਨੇਕਾਂ ਨੌਜਵਾਨ ਤੇ ਪਤਵੰਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSUNDAY SAMAJ WEEKLY = 04/05/2025
Next articleਆਦਰਸ਼ ਸੋਸਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਸਰਕਾਰੀ ਸਕੂਲ ਪੋਸੀ ‘ਚ ਨਸ਼ਿਆਂ ਖਿਲਾਫ ਜਾਗਰੂਕਤਾ ਸਮਾਗਮ ਕਰਵਾਇਆ