
ਯੂ ਕੇ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 9592282333:- ਇੰਗਲੈਂਡ ਕਬੱਡੀ ਫੈਡਰੇਸ਼ਨ ਦਾ 2025 ਕਬੱਡੀ ਸੀਜ਼ਨ 11 ਮਈ ਤੋਂ ਹੇਜ਼ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੀਜ਼ਨ ਸਾਬਕਾ ਫੈਡਰੇਸ਼ਨ ਪ੍ਰਧਾਨ ਅਤੇ ਕਬੱਡੀ ਖਿਡਾਰੀ ਹਰਭਜਨ ਸਿੰਘ ਪੱਡਾ ਭਜੀ ਖੀਰਾਂ ਵਾਲੀ ਨੂੰ ਸਮਰਪਿਤ ਹੋਵੇਗਾ। ਇਸ ਵਾਰ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਖਿਡਾਰੀਆਂ ਦੇ ਵੀਜ਼ੇ ਲੱਗ ਚੁੱਕੇ ਹਨ ਅਤੇ ਜਲਦੀ ਹੀ ਖਿਡਾਰੀ ਯੂ ਕੇ ਪਹੁੰਚ ਰਹੇ ਹਨ। ਇੰਗਲੈਂਡ ਦਾ ਪਹਿਲਾ ਟੂਰਨਾਮੈਂਟ 11 ਮਈ ਨੂੰ ਹੇਜ਼, 18 ਮਈ ਨੂੰ ਡਰਬੀ, 25 ਮਈ ਨੂੰ ਟੈਲਫੋਰਡ, 1 ਜੂਨ ਨੂੰ ਸਾਊਥਾਲ, 8 ਜੂਨ ਵੁਲਵਰਹੈਂਪਟਨ, 15 ਜੂਨ ਗ੍ਰੇਵਜ਼ੈਂਡ, 22 ਜੂਨ ਸਲੋਹ, 29 ਜੂਨ ਲੈਸਟਰ, 6 ਜੁਲਾਈ ਬਾਰਕਿੰਗ, 13 ਜੁਲਾਈ ਕਵੈਂਟਰੀ, 20 ਜੁਲਾਈ ਈਰਥ ਵੂਲਿਚ, 27 ਜੁਲਾਈ ਬਰਮਿੰਘਮ ਅਤੇ 3 ਅਗਸਤ ਨੂੰ ਬਰੈਡਫੋਰਡ ਵਿਖੇ ਹੋਣਗੇ। ਕਬੱਡੀ ਪ੍ਰੇਮੀਆਂ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



