ਪਿੰਡ ਭਾਰ ਸਿੰਘ ਪੁਰਾ ‘ਚ ਮਨਾਇਆਂ ਤੀਆਂ ਦਾ ਤਿਉਹਾਰ,

ਕੁੜੀਆਂ ਨੇ ਗਿੱਧਾਂ ਬੋਲੀਆਂ ਪਾਕੇ ਮਾਣਿਆਂ ਸਾਉਣ ਮਹੀਨੇ ਦਾ ਰੰਗ

ਅੱਪਰਾ, ਸਮਾਜ ਵੀਕਲੀ – ਪਿੰਡ ਭਾਰ ਸਿੰਘ ਪੁਰਾ ਵਿਖੇ ਸਾਵਣ ਮਹੀਨੇ ਦਾ ਤੀਆਂ ਦਾ ਤਿਉਹਾਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਲ ਮਿਲ ਕੇ ਉਤਸ਼ਾਹ ਦੇ ਨਾਲ ਸਾਂਝੇ ਰੂਪ ਚ ਮਨਾਇਆ ਗਿਆ ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੋਹਤਵਰਾਂ ਬੀਬੀਆਂ ਨੇ ਦੱਸਿਆ ਕਿ,ਇਹ ਤਿਉਹਾਰ ਸਾਡੇ ਪਿੰਡ ਵਿੱਚ ਪਹਿਲੀ ਵਾਰ ਪਿੰਡ ਵਾਸੀਆਂ ਵੱਲੋਂ ਸਾਂਝੇ ਰੂਪ ਚ ਮਨਾਇਆ ਗਿਆ ਹੈ,ਜਿਸਨੂੰ ਮਨਾਉਣ ਲਈ ਸਾਰੇ ਪਿੰਡ ਦੀਆਂ ਕੁੜੀਆਂ ਮਤਾਵਾਂ ਭੈਣਾ ਨੇ ਬਹੁਤ ਸਾਰਾ ਸਹਿਯੋਗ ਦਿੱਤਾ ।ਇਸ ਮੌਕੇ ਸਭ ਤੋਂ ਪਹਿਲਾ ਸਟੇਜ ਦੀ ਸ਼ੁਰੂਆਤ ਲੜਕੀਆਂ ਵੱਲੋਂ ਧਾਰਮਿਕ ਗੀਤ ਰਾਹੀ ਹਾਜਰੀ ਲੋਵਾਕੇ ਕੀਤੀ ਗਈ ।

ਇਸ ਪ੍ਰੋਗ੍ਰਾਂਮ ਦੇ ਦੌਰਾਨ ਨਵੀਆਂ ਸੱਜ ਵਿਆਹੀਆਂ ਤੇ ਪਿੰਡ ਦੀਆਂ ਕੁੜੀਆਂ ਵੱਲੋਂ ਤੀਆਂ ਦੇ ਤਿਉਹਾਰ ਮੌਕੇ ਗਿੱਧਾ ਬੋਲੀਆ ਪਾਕੇ,ਡੀਜੇ ਤੇ ਲੱਗੇ ਪੰਜਾਬੀ ਲੋਕ ਗੀਤਾਂ ਤੇ ਭੰਗੜਾ ਪਾਕੇ ਬੜੇ ਚਾਵਾਂ ਦੇ ਨਾਲ ਇਸ ਤਿਉਹਾਰ ਦਾ ਆਨੰਦ ਮਾਣਿਆ ਗਿਆ।ਇਸ ਤੀਆਂ ਦੀਆਂ ਰੌਣਕਾਂ ਵਿੱਚ ਛੋਟੇ ਛੋਟੇ ਬੱਚੇ ਬੱਚੀਆਂ ਵੱਲੋਂ ਵੀ ਸਭਿਆਚਾਰਕ ਵਿਰਸੇ ਸਬੰਧੀ ਬਹੁਤ ਸੋਹਣੀ ਪੇਸ਼ਕਾਰੀ ਕੀਤੀ ਗਈ ਜਿਸਦਾ ਪੰਡਾਲ ਵਿੱਚ ਸੱਜੀਆਂ ਔਰਤਾਂ ਮੁਟਿਆਰਾਂ ਨੇ ਬਹੁਤ ਰੰਗ ਮਾਣਿਆ ।ਇਸ ਮੌਕੇ ਔਰਤਾਂ ਤੇ ਬੱਚਿਆਂ ਨੇ ਸੱਜ ਵਿਆਹੀਆਂ ਕੁੜੀਆਂ ਨੇ ਪੀਘਾਂ ਅਤੇ ਝੂਲਿਆਂ ਤੇ ਝੂਟੇ ਲਏ ਨਾਲ ਹੀ ਲੋਕ ਗੀਤ ਗਾਕੇ ਪੰਜਾਬੀ ਵਿਰਸੇ ਦਾ ਰੰਗ ਮਾਣਿਆ ।

ਇਸ ਮੌਕੇ ਨਵੀਂ ਪੀੜ੍ਹੀ ਨੇ ਵੀ ਪੰਜਾਬ ਦੇ ਰੰਗ ਬਰੰਗੇ ਰੰਗਾਂ ਦਾ ਆਨੰਦ ਮਾਣਦਿਆ ਕਿਹਾ ਕਿ,ਸਾਨੂੰ ਪਹਿਲੇ ਪੰਜਾਬੀ ਵਿਰਸੇ ਸਭਿਆਚਾਰਕ ਦਾ ਇਹ ਰੰਗ ਬਹੁਤ ਸੋਹਣਾ ਲੱਗਦਾ ਜਦੋ,ਅਸੀ ਸੱਗੀ ਫੁੱਲ ਲੌਂਗ ਤਵੀਤੜੀਆਂ ਪਰਾਂਦੇ ਘੱਗਰੇ ਫੁਲਕਾਰੀਆਂ ਅਦਿ ਵੰਨ ਸੁਵਰ ਕੇ ਤ੍ਰਿੰਝਣਾਂ ‘ਚ ਨੱਚਦੀਆਂ ਗਿੱਧਾ ਬੋਲੀਆਂ ਪਾਉਂਦੀਆਂ ਸਾਨੂੰ ਵੱਖਰਾਂ ਜਿਹਾ ਸਕੂਨ ਮਿਲਦਾ ਹੈ ਬਹੁਤ ਸੋਹਣੇ ਤੇ ਪਿਆਰੇ ਵਿਰਸੇ ਦੇ ਰੰਗ ਹਨ।ਇਸ ਮੌਕੇ ਬਜੂਰਗ ਔਰਤਾਂ ਨੇ ਵੀ ਕਿਹਾ ਅੱਜ ਦੇ ਤੀਆਂ ਦੇ ਤਿਉਹਾਰ ਪਹਿਲਾ ਵਰਗੇ ਨਹੀ ਰਹੇ ਮੋਡਰਨ ਹੋ ਚੁੱਕੇ ਹਨ,ਡੀਜੇ ਤੇ ਭੰਗੜੇ ਪੈਂਦੇ ਨੇ,ਪਹਿਲਾ ਅਸੀ ਪੰਜਾਬੀ ਵਿਰਸੇ ਤੇ ਬੋਲੀਆਂ ਪਾਕੇ ਗਿੱਧੇ ਭੰਗੜੇ ਪਾਉਂਦੇ ਸੀ,ਉੱਥੇ ਹੀ ਸਾਉਣ ਮਹੀਨੇ ਤੀਆਂ ਦੇ ਬਹਾਨੇ ਦੂਰ ਦੁਰਾਡੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ ਸੱਧਰਾਂ ਨੁੰ ਫਿਰ ਤੋਂ ਇਕੱਠਿਆਂ ਕਰਨ ਦਾ ਮੌਕਾ ਮਿਲ ਜਾਂਦਾ ਸੀ,ਪਰ ਹੁਣ ਇਹ ਸੱਭ ਕੁੱਝ ਬਦਲ ਰਿਹਾ ਹੈ ।ਇਸ ਸੋਹਣੇ ਪੰਜਾਬੀ ਵਿਰਸੇ ਨੂੰ ਸੰਭਾਲਣਾਂ ਅੱਜ ਦੇ ਸਮੇਂ ਵਿੱਚ,ਬਹੁਤ ਜਰੂਰੀ ਹੋ ਚੁੱਕਾ ਹੈ ਕਿਉਂਕਿ ਇਹ ਵਿਰਸੇ ਦੇ ਰੰਗ ਜਿਆਦਾਤਰ ਹੁਣ ਸਟੇਜੀ ਸ਼ੋਹ ਬਣਕੇ ਰਹਿ ਚੱਲੇ ਹਨ ਇਸ ਵਿੱਚੋਂ ਸਭਿਆਚਾਰਕ ਵਿਰਸੇ ਦੀ ਖੁਸ਼ਵੋ ਮਹਿਕ ਆਲੋਪ ਹੁੰਦੀ ਜਾ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਦੁਬਾਰਾ ਭਾਰੀ ਬਹੁਮਤ ਨਾਲ ਜਿੱਤੇਗੀ-ਗੁਰਬਿੰਦਰ ਸਿੰਘ ਅਟਵਾਲ
Next articleਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ਧਾਰਮਿਕ ਸਮਾਗਮ ਆਯੋਜਿਤ