HOME ਜੇਤਵਨ ਬੁੱਧ ਵਿਹਾਰ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬੁੱਧ...

ਜੇਤਵਨ ਬੁੱਧ ਵਿਹਾਰ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬੁੱਧ ਪੂਰਨਮਾ ਮਨਾਈ ਗਈ

2

ਸਮਾਜ ਵੀਕਲੀ ਯੂ ਕੇ

                  ਬਿਹਾਰੀ ਲਾਲ ਗਿੰਡਾ
                    ਦਿਨੇਸ਼ ਚੰਦਰ

ਨਕੋਦਰ- ਅੱਜ ਮਿਤੀ 12 ਮਈ 2025 ਨੂੰ ਜੇਤਵਨ ਬੁੱਧ ਵਿਹਾਰ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬੁੱਧ ਪੂਰਨਮਾ ਮਨਾਈ ਗਈ ਜਿਸ ਵਿੱਚ ਮੁਹੱਲਾ ਨਿਵਾਸੀ ਅਤੇ ਛੋਟੇ ਛੋਟੇ ਬੱਚਿਆਂ ਨੇ ਹਿੱਸਾ ਲਿਆ ਅਤੇ ਨਾਲ ਨਾਲ ਬੱਚਿਆਂ ਨੇ ਕਵਿਤਾਵਾਂ ਰਾਹੀਂ ਆਪਣੀ ਗੱਲ ਰੱਖੀ। ਇਸ ਬੁੱਧ ਪੂਰਨਮਾ ਵਾਲੇ ਦਿਨ ਸਤਿਕਾਰਯੋਗ ਬਿਹਾਰੀ ਲਾਲ ਗਿੰਡਾ ਜੀ ਹੁਣਾਂ ਨੇ ਗੌਤਮ ਬੁੱਧ ਦੀ ਜੀਵਨੀ ਬਾਰੇ ਚਾਨਣਾ ਪਾਇਆ।

ਮਿਸਟਰ ਦਿਨੇਸ਼ ਚੰਦਰ ਜੀ ਨੇ ਆਪਣੀ ਗੱਲ ਬਹੁਤ ਵਧੀਆ ਤਰੀਕੇ ਨਾਲ ਰੱਖੀ ਅਤੇ ਬੌਧਗਯਾ ਵਿਚ ਮਹਾਂਬੋਧੀ ਮਹਾਂਵਿਹਾਰ ਦੀ ਆਜਾਦੀ ਲਈ ਚਲ ਰਹੇ ਅੰਦੋਲਨ ਵਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ. ਅੰਤ ਵਿੱਚ ਪਰਸ਼ੋਤਮ ਲਾਲ ਚੰਦਰ ਹੁਣਾਂ ਨੇ ਵਿਸਤਾਰ ਪੂਰਵਕ ਆਪਣੀ ਗੱਲ ਰੱਖਦੇ ਹੋਏ ਧਰਮ ਅਤੇ ਧਮ ਦੀ ਵਿਆਖਿਆ ਕਰਦੇ ਹੋਏ ਗੌਤਮ ਬੁੱਧ ਦੀ ਵਿਚਾਰਧਾਰਾ ਦੇ ਨਾਲ ਜੁੜਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਮਨਾਉਣ ਦੇ ਲਈ ਸਾਰਿਆਂ ਨੇ ਆਪਣੀ ਸਹਿਮਤੀ ਜਤਾਈ ।

ਜੈ ਭੀਮ ਨਮੋ ਬੁੱਧਾਏ, ਜੈ ਮੂਲਨਿਵਾਸੀ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIPL 2025 ਵਿੱਚ ਆਸਟ੍ਰੇਲੀਆਈ ਖਿਡਾਰੀਆਂ ਦੀ ਵਾਪਸੀ ‘ਤੇ ਸ਼ੱਕ, BCCI ਲੈ ਸਕਦਾ ਹੈ ਵੱਡਾ ਫੈਸਲਾ
Next articleਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਦਿਲੋਂ ਸਵਾਗਤ ਕਰਦੀ ਹੈ